ਡਾਕਟਰੀ ਜਾਂਚਕਰਤਾ ਸਲੀਪ ਐਪਨੀਆ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹਨ। ਇੱਕ ਵਿਵਾਦਪੂਰਨ ਮੁੱਦਾ ਬਣ ਚੁੱਕੀ ਇਸ ਸਮੱਸਿਆ ਤੋਂ ਅੱਗੇ ਵਧਣ ਲਈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐਫ.ਐਮ.ਸੀ.ਐਸ.ਏ) ਓਬਸਟ੍ਰਕਟਿਵ ਸਲੀਪ ਐਪਨੀਆ ਬਾਰੇ ਜਾਣਕਾਰੀ ਮੁਹੱਈਆ ਕਰਵਾ ਰਹੀ ਹੈ, ਖ਼ਾਸ ਤੌਰ `ਤੇ ਉਹਨਾਂ ਮੈਡੀਕਲ ਜਾਂਚਕਰਤਾਵਾਂ ਲਈ ਜਿਨ੍ਹਾਂ ਦੇ ਵਧੇਰੇ ਮਰੀਜ ਟਰੱਕ ਚਾਲਕ ਹਨ।
ਏਜੰਸੀ ਦੇ ਮੈਡੀਕਲ ਸਮੀਖਿਆ ਬੋਰਡ ਨਾਲ ਇੱਕ ਵਰਚੁਅਲ ਮੀਟਿੰਗ ਦੇ ਜਵਾਬ ਵਿੱਚ ਐਪਨੀਆ ਨੇ ਵਧੇਰੇ ਜਾਣਕਾਰੀ ਨੂੰ ਐਫ.ਐਮ.ਸੀ.ਐਸ.ਏ. ਦੀ ਮੈਡੀਕਲ ਜਾਂਚਕਰਤਾ ਦੀ ਕਿਤਾਬ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ ਜੋ ਇਸ ਵੇਲੇ ਅਪਡੇਟ ਹੋ ਰਹੀ ਹੈ। ਮਈ ਵਿੱਚ ਉਸ ਅਪਡੇਟ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਰੱਖੀ ਗਈ ਸੀ।
ਇਹ ਅਨੁਮਾਨ ਲਗਾਇਆ ਗਿਆ ਹੈ ਕਿ 22 ਮਿਲੀਅਨ ਅਮਰੀਕੀ ਨੀਂਦ ਦੀ ਬਿਮਾਰੀ ਤੋਂ ਪੀੜਤ ਹਨ ਜਿਸ ਵਿੱਚੋਂ 80% ਮਾਮਲਿਆਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ। ਮੈਡੀਕਲ ਸਮੀਖਿਆ ਬੋਰਡ ਨੇ ਸੁਝਾਅ ਦਿੱਤਾ ਕਿ ਇਹ ਮੁੱਦਾ ਰਾਜਨੀਤਿਕ ਬਣ ਗਿਆ ਹੈ, ਅਤੇ ਕੁਝ ਜਾਂਚਕਰਤਾ, ਵਾਹਨ ਚਾਲਕਾਂ ਵਿੱਚ ਇਸ ਬਾਰੇ ਪਤਾ ਲਗਾਉਣ ਤੋਂ ਝਿਜਕ ਰਹੇ ਹਨ ਕਿਉਂਕਿ ਐਪਨੀਆ ਦੀ ਸਹੀ ਜਾਂਚ ਕਰਨ ਲਈ ਕੀਤੇ ਜਾਂਦੇ ਨੀਂਦ ਅਧਿਐਨ ਵਿੱਚ ਵਾਹਨ ਚਾਲਕਾਂ ਦੇ ਹਿੱਸਾ ਲੈਣ ਲਈ ਕੋਈ ਨਿਯਮ ਨਹੀਂ ਹੈ।
2013 ਵਿੱਚ, ਕਾਂਗਰਸ ਦੁਆਰਾ ਪਾਸ ਕੀਤੇ ਗਏ ਇੱਕ ਕਾਨੂੰਨ ਨੇ ਨਿਯਮਕਾਰਾਂ ਨੂੰ ਉਦੋਂ ਤੱਕ ਓ.ਐਸ.ਏ. ਬਾਰੇ ਕੋਈ ਵੀ ਸਰਕਾਰੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਜਦੋਂ ਤੱਕ ਐਫ.ਐਮ.ਸੀ.ਐਸ.ਏ ਨਿਯਮ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਨਹੀਂ ਹੁੰਦਾ, ਜਿਸ ਵਿੱਚ ਕਈ ਸਾਲ ਲੱਗ ਸਕਦੇ ਹਨ। 2016 ਵਿੱਚ ਰੈਗੂਲੇਟਰੀ ਓ.ਐਸ.ਏ. ਦੇ ਮਾਰਗਦਰਸ਼ਨ ਲਈ ਪਹਿਲਾਂ ਤੋਂ ਹੀ ਫੈਡਰਲ ਰੇਲਮਾਰਗ ਪ੍ਰਸ਼ਾਸਨ ਨਾਲ ਪ੍ਰਸਤਾਵਿਤ ਨਿਯਮ ਬਣਾਉਣ ਬਾਰੇ ਇੱਕ ਨੋਟਿਸ ਦੇ ਕੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। । 2017 ਵਿਚ ਐੱਫ.ਐੱਮ.ਸੀ.ਐੱਸ.ਏ ਨੇ ਇਸ ਨੂੰ ਇਹ ਕਹਿ ਕੇ ਵਾਪਸ ਲੈ ਲਿਆ ਕਿ ਮੌਜੂਦਾ ਚੱਲ ਰਹੇ ਥਕਾਵਟ ਜੋਖਮ ਪ੍ਰਬੰਧਨ ਸੰਬੰਧੀ ਸੁਰੱਖਿਆ ਪ੍ਰੋਗਰਾਮ ਫ਼ਿਲਹਾਲ ਲਈ ਕਾਫ਼ੀ ਹਨ।
ਹਾਲਾਂਕਿ ਐਫ.ਐਮ.ਸੀ.ਐਸ.ਏ. ਇਸ ਸਮੇਂ ਪ੍ਰਕਿਰਿਆ ਦੁਬਾਰਾ ਸ਼ੁਰੂ ਹੋਣ ਦੀ ਸਲਾਹ ਨਹੀਂ ਦੇ ਰਿਹਾ ਹੈ, ਪਰ ਪ੍ਰੀਖਿਆਕਰਤਾ ਦੀ ਕਿਤਾਬ ਵਿਚ ਓ.ਐਸ.ਏ ਬਾਰੇ ਵਧੇਰੇ ਜਾਣਕਾਰੀ ਅਤੇ ਮੈਡੀਕਲ ਸਮੀਖਿਆ ਬੋਰਡ ਦੀਆਂ ਓ.ਐਸ.ਏ ਸੰਬੰਧੀ ਪਿਛਲੀਆਂ ਗੱਲਾਂ-ਬਾਤਾਂ ਦੀ ਜਾਣਕਾਰੀ ਸ਼ਾਮਿਲ ਕਰ ਰਿਹਾ ਹੈ । ਉਹ ਬਿਮਾਰੀ ਦੇ ਪ੍ਰਭਾਵਾਂ ਬਾਰੇ ਵੀ ਸਖ਼ਤ ਚੇਤਾਵਨੀ ਜਾਰੀ ਕਰ ਰਹੇ ਹਨ।
ਮੱਧਮ ਤੋਂ ਬਹੁਤ ਜ਼ਿਆਦਾ ਗੰਭੀਰ ਓ.ਐਸ.ਏ. ਦੇ ਬਿਨ੍ਹਾਂ ਇਲਾਜ ਵਾਲੇ ਮਰੀਜਾਂ ਦਾ ਵਾਹਨ ਚਲਾਉਂਦੇ ਸਮੇਂ ਥਕਾਵਟ ਮਹਿਸੂਸ ਕਰਨ ਦਾ ਖ਼ਤਰਾ ਵੱਧ ਜਾਂਦਾ ਹੈ ਜੋ ਕਿ ਕੰਮ ਦੀ ਸ਼ਿਫਟ ਤੋਂ ਪਹਿਲਾਂ ਮਿਲੇ ਆਫ-ਡਿਊਟੀ ਸਮੇਂ ਦੀ ਮਾਤਰਾ ਤੇ ਨਿਰਭਰ ਨਹੀਂ ਕਰਦਾ। ਐਫ.ਐਮ.ਸੀ.ਐੱਸ.ਏ ਨੇ ਦੱਸਿਆ ਕਿ ਏਜੰਸੀ ਦਾ ਮੰਨਣਾ ਹੈ ਕਿ ਸਰਟੀਫਾਈਡ ਮੈਡੀਕਲ ਐਗਜ਼ਾਮੀਨਰਜ਼ ਦੀ ਨੈਸ਼ਨਲ ਰਜਿਸਟਰੀ ਦੇ ਸਾਰੇ ਮੈਡੀਕਲ ਜਾਂਚਕਰਤਾਵਾਂ ਨੂੰ ਓ.ਐਸ.ਏ. ਦੇ ਖਤਰਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਅਜਿਹੀ ਹਾਲਤ ਵਿੱਚ ਪਾਏ ਜਾਂਦੇ ਵਾਹਨ ਚਾਲਕਾਂ ਨੂੰ ਜਾਂਚ ਲਈ ਨੀਂਦ ਮਾਹਰਾਂ ਕੋਲ ਭੇਜਿਆ ਜਾਏ।
ਡਾਕਟਰੀ ਪੇਸ਼ੇਵਰਾਂ ਦਾ ਇਹ ਕਹਿਣਾ ਹੈ ਕਿ ਅਕਸਰ ਇਸ ਮੁੱਦੇ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ਕਿਉਂਕਿ ਟਰੱਕਿੰਗ ਉਦਯੋਗ ਵਿੱਚ ਕੁੱਝ ਵਿਸ਼ੇਸ਼ ਰੁਚੀਆਂ ਇਹ ਨਹੀਂ ਚਾਹੁੰਦੀਆਂ ਹਨ ਕਿ ਇਸ ਮੁੱਧੇ ਨੂੰ ਅੱਗੇ ਲੈ ਕੇ ਆਇਆ ਜਾਏ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਹੁੱਤ ਘੱਟ ਹੁੰਦਾ ਹੈ ਕਿ ਵਾਹਨ ਚਾਲਕਾਂ ਦੀ ਓ.ਐਸ.ਏ ਲਈ ਜਾਂਚ ਕਰਕੇ ਉਹਨਾਂ ਨੂੰ ਨੀਂਦ ਅਧਿਐਨ ਲਈ ਭੇਜਿਆ ਜਾਏ। ਵਾਹਨ ਚਾਲਕ ਅਕਸਰ ਨੀਂਦ ਅਧਿਐਨ ਲਈ ਜਾਣ ਤੋਂ ਝਿਜਕਦੇ ਹਨ ਕਿਉਂਕਿ ਇਸ ਦੀ ਕੀਮਤ $1000 ਤੋਂ ਵੱਧ ਹੋ ਸਕਦੀ ਹੈ।
ਇਸ ਵਿਸ਼ੇ `ਤੇ ਅਮਰੀਕੀ ਟਰੱਕਿੰਗ ਐਸੋਸੀਏਸ਼ਨਾਂ ਨੇ ਸਲਾਹ ਦਿੱਤੀ ਕਿ ਸਰਕਾਰੀ ਨਿਯਮ ਬਣਾਉਣ ਦੀ ਪ੍ਰਕਿਰਿਆ ਤੋਂ ਬਿਨ੍ਹਾਂ ਕੋਈ ਵੀ ਰੈਗੂਲੇਟਰੀ ਮਾਰਗਦਰਸ਼ਨ ਨਹੀਂ ਬਣਾਇਆ ਜਾਣਾ ਚਾਹੀਦਾ ਹੈ।
ਏ.ਟੀ.ਏ ਦੇ ਡੈਨ ਹੋਰਵਥ ਨੇ ਕਿਹਾ, “ਇਹ ਮੁੱਧਾ ਕੇਵਲ ਇਸ ਉੱਪਰ ਨਹੀਂ ਹੈ ਕਿ ਸਲੀਪ ਐਪਨੀਆ ਟੈਸਟ ਲਈ ਕਿਸ ਨੂੰ ਭੇਜਿਆ ਜਾਣਾ ਚਾਹੀਦਾ ਹੈ ਸਗੋਂ ਇਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਤੁਸੀਂ ਇਸ ਤੱਥ ਦੇ ਬਾਅਦ ਇਸ ਨਾਲ ਕਿਵੇਂ ਪੇਸ਼ ਆਉਂਦੇ ਹੋ। ਇਹ ਇੱਕ ਬਹੁਤ ਵੱਡਾ, ਗੁੰਝਲਦਾਰ ਮਸਲਾ ਹੈ। ਇਸ ਮਾਮਲੇ ਵਿੱਚ ਬਹੁੱਤ ਅਸਥਿਰਤਾ ਹੈ।