Home Featured ਪ੍ਰਸਤਾਵਿਤ ਹਾਈਵੇਅ ਬਿੱਲ ਇੰਸ਼ੋਰੈਂਸ ਨੂੰ ਹੋਰ ਵਧਾਉਣ ਅਤੇ ਪਿਛਲੇ ਸਾਲ ਹੋਈਆਂ HOS ਤਬਦੀਲੀਆਂ ਨੂੰ ਵਾਪਿਸ ਕਰਨ ਦੀ ਗੱਲ ਕਰਦਾ ਹੈ

ਪ੍ਰਸਤਾਵਿਤ ਹਾਈਵੇਅ ਬਿੱਲ ਇੰਸ਼ੋਰੈਂਸ ਨੂੰ ਹੋਰ ਵਧਾਉਣ ਅਤੇ ਪਿਛਲੇ ਸਾਲ ਹੋਈਆਂ HOS ਤਬਦੀਲੀਆਂ ਨੂੰ ਵਾਪਿਸ ਕਰਨ ਦੀ ਗੱਲ ਕਰਦਾ ਹੈ

by Punjabi Trucking
Hours of Service

ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਟਰਾਂਸਪੋਰਟੇਸ਼ਨ ਐਂਡ ਇਨਫਰਾਸਟਰਕਚਰ ਕਮੇਟੀ, ਇਸ ਸਾਲ ਦੇ ਅੰਤ ਵਿੱਚ ਖਤਮ ਹੋ ਰਹੇ, ਐਫ.ਏ.ਐਸ.ਟੀ. ਐਕਟ ਨੂੰ ਮੁੜ ਪੰਜ ਸਾਲਾਂ ਲਈ ਲਾਗੂ ਕਰਨ ਬਾਰੇ ਸੋਚ ਰਹੀ ਹੈ ਜਿਸ ਲਈ ਹਾਈਵੇ ਬਿੱਲ ਅਤੇ ਅਮਰੀਕਾ ਦੇ ਆਵਾਜਾਈ ਭਵਿੱਖ ਬਾਰੇ ਵਾਸ਼ਿੰਗਟਨ ਵਿੱਚ ਚਰਚਾ ਹੋ ਰਿਹਾ ਹੈ।

ਇਕ ਪਾਸੇ, ਡੈਮੋਕ੍ਰੇਟਸ ਦੇ ਪ੍ਰਸਤਾਵ ਉਤੇ ਅਮਰੀਕਾ ਵਿਚ “ਇਨਵੇਸਟਿੰਗ ਇਨ ਨਿਊ ਵਿਜ਼ਿਨ ਫ਼ਾਰ ਦ ਇਨਵਾਇਰਮੈਂਟ ਐਂਡ ਸਰਫੇਸ ਟਰਾਂਸਪੋਰਟੇਸ਼ਨ ਇਨ ਅਮਰੀਕਾ (ਆਈ. ਐਨ. ਵੀ. ਈ. ਐਸ. ਟੀ. ਅਮਰੀਕਾ ) ਐਕਟ ਨੇ $547 ਬਿਲੀਅਨ ਦੇ ਨਵੇਂ ਬਜਟ ਨੂੰ ਪੇਸ਼ ਕੀਤਾ ਹੈ ਜਿਸ ਵਿੱਚ ਦੋ ਟਰੱਕ ਸਬੰਧਿਤ ਮੁੱਦਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪਹਿਲਾ ਇਹ ਕਿ ਟਰੱਕ ਡੀਲਰਾਂ ਅਤੇ ਟਰੱਕਾਂ ਨੂੰ ਭੇਜਣ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਦੂਜਾ ਇਹ ਕਿ ਕੋਈ ਅਜਿਹਾ ਪ੍ਰਬੰਧ ਕੀਤਾ ਜਾਵੇ ਜਿਸ ਵਿੱਚ ਸਰਕਾਰੀ ਖੋਜਾਂ ਲਈ ਇਲੈਕਟ੍ਰਾਨਿਕ ਲੌਗਿੰਗ ਉਪਕਰਣਾਂ ਦੀ ਵਰਤੋਂ ਦੀ ਆਗਿਆ ਦਿੱਤੀ ਜਾਵੇ।

ਆਵਾਜਾਈ ਕਮੇਟੀ ਦੇ ਚੇਅਰਮੈਨ ਪੀਟਰ ਦੇਫਾਜ਼ਿਓ, ਡੀ-ਓਰੇਗੋਨ ਨੇ ਕਿਹਾ ਕਿ ਆਵਾਜਾਈ ਦੀ ਯੋਜਨਾਬੰਦੀ ਨੂੰ 1950 ਤੋਂ ਬਾਅਦ ਹੁਣ ਇੱਕ ਵਧੀਆ ਅਤੇ ਸਾਫ਼ ਭਵਿੱਖ ਵੱਲ ਲੈ ਕੇ ਜਾਇਆ ਜਾਵੇ ਜਿਸ ਲਈ ਇਨਵੇਸਟ ਇਨ ਅਮਰੀਕਾ ਐਕਟ ਨੇ ਰਾਸ਼ਟਰਪਤੀ ਬਿਡੇਨ ਦੀ ਅਮਰੀਕਨ ਨੌਕਰੀਆਂ ਦੀ ਯੋਜਨਾ ਨੂੰ ਕਾਨੂੰਨੀ ਨਿਯਮਾਂ ਵਿੱਚ ਸ਼ਾਮਿਲ ਕਰਵਾਇਆ।

ਦੂਜੇ ਪਾਸੇ, ਰਿਪਬਲਿਕਨ ਨੇ ਇਸ ਦੇ ਜਵਾਬ ਵਿੱਚ 400 ਬਿਲੀਅਨ ਡਾਲਰ ਪੇਸ਼ ਕੀਤੇ ਅਤੇ ਡੈਮੋਕ੍ਰੇਟਸ ਦੇ ਪ੍ਰਸਤਾਵ ਦੇ ਕਈ ਹਿੱਸਿਆਂ ਦੀ ਨਿੰਦਿਆ ਕੀਤੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਰਿਪਬਲਿਕਨ ਦੇ ਇਕ ਗਰੁੱਪ ਨੇ ਕਿਹਾ, ” ‘ਮਾਈ ਵੇ ਜਾਂ ਹਾਈਵੇਅ ਬਿਲ 2.0` ਨਾਲ ਪਿੱਛਲੇ ਸਾਲ ਹੋਏ ਸੜਕਾਂ ਅਤੇ ਪੁਲਾਂ ਦੇ ਘਾਟੇ ਨਾਲੋਂ ਇਸ ਵਾਰ ਦੁਗਨਾ ਘਾਟਾ ਹੋਵੇਗਾ।

ਹਾਲਾਂਕਿ ਟਰੱਕਿੰਗ ਉਦਯੋਗ ਡੈਮੋਕਰੇਟਿਕ ਯੋਜਨਾ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਦਾ ਹੈ, ਪਰ ਇਹ ਕਈ ਨਵੇਂ ਨਿਯਮਾਂ ਦਾ ਵਿਰੋਧ ਵੀ ਕਰਦਾ ਹੈ ਜਿਵੇਂ ਕਿ:

ਪਿਛਲੇ ਸਾਲ ਐਚ.ਓ.ਐੱਸ. ਵਿਚ ਕੀਤੀਆਂ ਗਈਆਂ ਤਬਦੀਲੀਆਂ ਦੀ ਜਾਂਚ ਕਰਨਾ।
ਬੀਮੇ ਦੀ ਘੱਟ ਤੋਂ ਘੱਟ ਰਕਮ $750,000 ਤੋਂ ਵਧਾ ਕੇ 2 ਮਿਲੀਅਨ ਕਰ ਦੇਣਾ।
ਸਾਰੇ ਨਵੇਂ ਵਪਾਰਕ ਟਰੱਕਾਂ ਤੇ ਆਟੋਮੈਟਿਕ ਐਮਰਜੈਂਸੀ ਬ੍ਰੇਕਾਂ ਨੂੰ ਲਾਜ਼ਮੀ ਕਰਨਾ। ਸਲੀਪ ਐਪਨੀਆ ਦੇ ਟੈਸਟ ਨੂੰ ਜ਼ਰੂਰੀ ਕਰਨਾ। ਸਾਈਡ ਅਅੰਡਰਰਾਈਡ ਗਾਰਡਜ਼ ਲਈ ਨਵੇਂ ਪ੍ਰਦਰਸ਼ਨੀ ਸਟੈਂਡਰਡ ਤਹਿ ਕੀਤੇ ਜਾਣੇ। ਦੂਰੀ ਅਤੇ ਸਮੇਂ ਨੂੰ ਵਿਸ਼ੇਸ਼ ਤੌਰਤੇ ਮਾਪਿਆ ਜਾਵੇਗਾ ਜੇਕਰ ਨਿੱਜੀ ਕਾਰਜਾਂ ਲਈ ਟਰੱਕ ਦੀ ਵਰਤੋਂ ਕੀਤੀ ਜਾਂਦੀ ਹੈ।
ਲੋੜੀਂਦੇ ਡਰਾਈਵਰ ਸੇਫਟੀ ਟੈਸਟ ਦੇ ਨਤੀਜੇ ਜਨਤਾ ਲਈ ਉਪਲੱਬਧ ਕਰਾਉਣੇ।

ਨਵੀਆਂ ਬੀਮਾ ਜਰੂਰਤਾਂ ਦੀ ਓਨਰ -ਓਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ (ਓ.ਓ.ਆਈ.ਡੀ.ਏ.) ਦੁਆਰਾ ਨਿੰਦਾ ਕੀਤੀ ਗਈ। ਇੱਕ ਪ੍ਰੈਸ ਬਿਆਨ ਵਿੱਚ, ਓ.ਓ.ਆਈ.ਡੀ.ਏ. ਦੇ ਪ੍ਰਧਾਨ ਟੌਡ ਸਪੈਂਸਰ ਨੇ ਕਿਹਾ, “ਹਰ ਕੋਈ ਜਾਣਦਾ ਹੈ ਕਿ ਇਸ ਵਾਧੇ ਨਾਲ ਸਾਡੇ ਹਾਈਵੇ ਦੀ ਸੁਰੱਖਿਆ ਵਿੱਚ ਕੋਈ ਸੁਧਾਰ ਨਹੀਂ ਆਵੇਗਾ ਸਗੋਂ ਛੋਟੇ ਟਰੱਕਿੰਗ ਕਾਰੋਬਾਰ ਨਸ਼ਟ ਹੋ ਜਾਣਗੇ। ਇਹ ਬਿੱਲ ਟਰੱਕ ਚਾਲਕਾਂ ਦੀ ਜਗ੍ਹਾ ਕੇਵਲ ਵਕੀਲਾਂ ਦੇ ਲਾਲਚ ਦਾ ਸਮਰਥਨ ਕਰਦਾ ਹੈ।

ਯੂ.ਐਸ.ਦੇ ਫੈਡਰਲ ਰੈਗੂਲੇਸ਼ਨਜ਼ ਦੇ ਕੋਡ 371 ਦੇ ਅਧੀਨ ਡੈਮੋਕ੍ਰੇਟਸ ਦੇ ਪ੍ਰਸਤਾਵ ਨੇ ਬ੍ਰੋਕਰ ਅਤੇ “ਬੋਣਾ ਫਾਇਡ ਏਜੰਟ” ਜਿਹੇ ਸ਼ਬਦਾਂ ਦੀ ਪਰਿਭਾਸ਼ਾ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਦੀ ਮੰਗ ਕੀਤੀ ਹੈ। ਆਵਾਜਾਈ ਸਕੱਤਰ ਵਿਭਾਗ ਨੂੰ ਟਰੱਕਿੰਗ ਉਦਯੋਗ ਵਿੱਚ ਡਿਸਪੈਚ ਸੇਵਾਵਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਇਹ ਫ਼ੈਸਲਾ ਕੀਤਾ ਜਾ ਸਕੇ ਕਿ ਡਿਸਪੈਚ ਸੇਵਾਵਾਂ “ਬ੍ਰੋਕਰ” ਜਾਂ “ਬੋਣਾ ਫਾਇਡ ਏਜੰਟ” ਵਿਚੋਂ ਕਿਸ ਵਿੱਚ ਆਉਂਦੀਆਂ ਹਨ।

ਈ.ਐਲ.ਡੀ. ਖੋਜ `ਤੇ ਬਣਾਏ ਬਿੱਲ ਵਿੱਚ ਕਿਹਾ ਗਿਆ ਹੈ ਕਿ ਜੇਕਰ ਈ.ਐਲ.ਡੀ ਵੱਲੋਂ ਮਿਲੇ ਅੰਕੜਿਆਂ ਨੂੰ ਖੋਜ ਲਈ ਵਰਤ ਕੇ ਉਸ ਦੇ ਨਤੀਜੇ ਲੋਕਾਂ ਵਿੱਚ ਜਾਰੀ ਕੀਤੇ ਜਾਂਦੇ ਹਨ ਤਾਂ ਡੀ.ਓ.ਟੀ ਸੈਕਟਰੀ ਵਿਅਕਤੀਆਂ, ਅਪਰੇਟਰਾਂ ਅਤੇ ਮੋਟਰ ਕੈਰੀਅਰਾਂ ਦੀ ਦੇ ਲਈ ਕੁੱਝ ਨਵੇਂ ਉਪਾਅ ਸਥਾਪਤ ਕਰੇਗਾ।

You may also like

Leave a Comment