ਜੇਕਰ ਤੁਹਾਡੀ ਕ੍ਰੈਡਿਟ ਕਾਰਡ ਕੰਪਨੀ ਤੁਹਾਨੂੰ ਸੁਨੇਹਾ ਭੇਜਦੀ ਹੈ ਕਿ ਉਹਨਾਂ ਦੇ ਅਨੁਸਾਰ ਤੁਹਾਡੇ ਖਾਤੇ ਦੀ ਵਰਤੋਂ ਘੁਟਾਲੇਬਾਜ਼ਾਂ ਦੁਆਰਾ ਵਪਾਰਕ ਮਾਲ ਖਰੀਦਣ ਜਾਂ ਨਕਦ ਭੁਗਤਾਨ ਕਰਨ ਲਈ ਕੀਤੀ ਗਈ ਹੈ ਤਾਂ ਇਸ ਤੋਂ ਮਾੜਾ ਕੁਝ ਵੀ ਨਹੀਂ ਹੋ ਸਕਦਾ।
ਜਿਵੇਂ ਹੀ ਤੁਹਾਨੂੰ ਅਜਿਹੀ ਜਾਣਕਾਰੀ ਮਿਲਦੀ ਹੈ, ਤੁਸੀਂ ਆਪਣਾ ਕਾਰਡ ਰੱਦ ਕਰਵਾਉਣ ਲਈ ਵਾਰ-ਵਾਰ ਕਾਲ ਕਰਨਾ ਸ਼ੁਰੂ ਕਰ ਦਿੰਦੇ ਹੋ। ਇਹ ਯਕੀਨੀ ਬਣਾਉਂਦਾ ਹੈ ਕਿ ਵੀਜ਼ਾ ਜਾਂ ਮਾਸਟਰਕਾਰਡ ਨੂੰ ਪਤਾ ਹੈ ਕਿ ਤੁਹਾਡੇ ਨਾਲ ਧੋਖਾ ਹੋਇਆ ਹੈ। ਹਾਲਾਂਕਿ ਬਾਅਦ ਵਿੱਚ ਖਰਚੇ ਮੁਆਫ ਕਰ ਦਿੱਤੇ ਜਾਂਦੇ ਹਨ ਜਾਂ ਤੁਹਾਨੂੰ ਰਕਮ ਵਾਪਸ ਕਰ ਦਿੱਤੀ ਜਾਂਦੀ ਹੈ, ਇਸ ਨਾਲ ਤੁਹਾਨੂੰ ਨਵੇਂ ਕਾਰਡ ਬਣਾਉਣ ਅਤੇ ਇਹ ਯਕੀਨੀ ਬਣਾਉਣ ਵਿੱਚ ਸਮੱਸਿਆ ਆਉਂਦੀ ਹੈ ਕਿ ਉਨ੍ਹਾਂ ਨਵੇਂ ਕਾਰਡ ਨੰਬਰਾਂ ‘ਤੇ ਆਟੋਮੇਟਿਡ ਭੁਗਤਾਨ ਕੀਤੇ ਜਾਣਗੇ ਜਾਂ ਨਹੀਂ।
ਸਾਡੇ ਵਿੱਚੋਂ ਬਹੁਤਿਆਂ ਲਈ, ਇਹ ਸ਼ਾਇਦ ਜੀਵਨ ਭਰ ਵਿੱਚ ਇੱਕ ਵਾਰ ਹੋਣ ਵਾਲੀ ਘਟਨਾ ਹੈ, ਪਰ ਸੁਤੰਤਰ ਡਰਾਈਵਰਾਂ ਅਤੇ ਟਰੱਕਿੰਗ ਕੰਪਨੀਆਂ ਲਈ ਇਹ ਆਮ ਹੋ ਸਕਦਾ ਹੈ। ਦਰਅਸਲ, ਗੈਸ ਸਟੇਸ਼ਨ ਪੰਪ ‘ਤੇ ਇਕ ਛੋਟੇ ਕ੍ਰੈਡਿਟ ਕਾਰਡ ਸਲਾਟ ‘ਤੇ ਇਕ ਛੋਟਾ ਜਿਹਾ ਯੰਤਰ ਰੱਖਿਆ ਜਾਂਦਾ ਹੈ, ਜਿਸ ਰਾਹੀਂ ਇਹ ਠੱਗੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ, ਜਿਸ ਨੂੰ ‘ਸਕਿਮ’ ਕਿਹਾ ਜਾਂਦਾ ਹੈ। ਈਂਥਨ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨ ਛੂਹ ਰਹੀਆਂ ਹਨ, ਅਜਿਹੇ ਵਿੱਚ ਡਰਾਈਵਰ ਦੇ ਕ੍ਰੈਡਿਟ ਕਾਰਡ ਨੰਬਰ ਦੀ ‘ਸਕਿਮ’ ਕਰਕੇ ਧੋਖਾਧੜੀ ਨਾਲ ਵਰਤੋਂ ਕਰਨਾ ਜਖਮਾਂ ਤੇ ਸੱਟ ਮਾਰਨ ਦੇ ਬਰਾਬਰ ਹੈ।
ਸਾਰੇ ਕਾਰੋਬਾਰਾਂ ਵਿੱਚ ਸਕਿਮਿੰਗ ਤੋਂ ਹੋਣ ਵਾਲਾ ਨੁਕਸਾਨ ਹਰ ਸਾਲ ਤਕਰੀਬਨ ਇੱਕ ਬਿਲੀਅਨ ਡਾਲਰ ਤੋਂ ਵੱਧ ਹੈ। ਟਰੱਕ ਸਟਾਪਾਂ ਅਤੇ ਗੈਸ ਸਟੇਸ਼ਨਾਂ ‘ਤੇ ਲੋਕ ਖਾਸ ਤੌਰ ‘ਤੇ ਕਾਰਡ ਸਕਿਮਿੰਗ ਦੇ ਜਾਲ ਵਿੱਚ ਫਸਦੇ ਹਨ, ਕਿਉਂਕਿ ਬਹੁਤ ਸਾਰੇ ਟਰੱਕ ਡਰਾਈਵਰ ਅਜੇ ਵੀ ਪੰਪਾਂ ‘ਤੇ ਨਿਯਮਿਤ ਤੌਰ ‘ਤੇ ਕਾਰਡ ਸਵਾਈਪ ਕਰਦੇ ਹਨ।
ਟਰੱਕਿੰਗ ਦੇ ਕੰਮ ਵਿੱਚ, ਗੈਸ ਸਟੇਸ਼ਨ ‘ਤੇ ਜ਼ਿਆਦਾਤਰ ਭੁਗਤਾਨ ਕੰਪਨੀ ਦੇ ਈਂਧਨ ਕਾਰਡ ਦੁਆਰਾ ਕੀਤੇ ਜਾਂਦੇ ਹਨ। ਇਸ ਨਾਲ ਕਾਰਡ ਸਕਿਮਰਾਂ ਲਈ ਨਕਲੀ ਈਂਧਨ ਕਾਰਡ ਬਣਾਉਣ ਲਈ ਜਾਣਕਾਰੀ ਇਕੱਠੀ ਕਰਨਾ ਆਸਾਨ ਹੋ ਜਾਂਦਾ ਹੈ। ਫਿਰ ਘੋਟਾਲੇ ਕਰਨ ਵਾਲੇ ਕਾਰਡ ਦੀ ਵਰਤੋਂ ਈਂਧਨ ਖਰੀਦਣ ਅਤੇ ਆਪਣੇ ਨਿੱਜੀ ਲਾਭ ਲਈ ਇਸਨੂੰ ਵੇਚ ਦਿੰਦੇ ਹਨ। ਜਦੋਂ ਕਿ ਡਰਾਈਵਰ ਅਤੇ ਈਂਧਨ-ਕਾਰਡ ਜਾਰੀ ਕਰਨ ਵਾਲੀਆਂ ਕੰਪਨੀਆਂ ਅਕਸਰ ਧੋਖੇ ਦਾ ਸ਼ਿਕਾਰ ਹੋ ਜਾਂਦੀਆਂ ਹਨ। ਭਾਵੇਂ ਉਹ ਇਸ ਜੋਖਮ ਨੂੰ ਘਟਾਉਣ ਲਈ ਰੋਜ਼ਾਨਾ ਖਰਚ ਦੀਆਂ ਸੀਮਾਵਾਂ ਨਿਰਧਾਰਤ ਕਰਦੇ ਹਨ, ਪਰ ਘੋਟਾਲਾ ਕਰਨ ਵਾਲਿਆਂ ਕੋਲ ਧੋਖਾ ਕਰਨ ਦੇ ਹੋਰ ਵੀ ਕਈ ਤਰੀਕੇ ਹਨ।
ਚਾਹੇ ਟਰੱਕ ਸਟਾਪ ਚੇਨ ਵੱਡੀ ਹੋਵੇ ਜਾਂ ਛੋਟੀ, ਕਾਰਡ ਸਕਿਮਿੰਗ ਦੋਵਾਂ ਲਈ ਸਮੱਸਿਆ ਖੜ੍ਹੀ ਕਰਦੀ ਹੈ। ਇਹ ਸਮੱਸਿਆ ਕ੍ਰੈਡਿਟ ਸਰਵਿਸ ਕੰਪਨੀਆਂ ਦੇ ਨਾਲ ਵਧ ਰਹੀ ਹੈ ਅਤੇ ਉਹਨਾਂ ਦਾ ਅੰਦਾਜ਼ਾ ਹੈ ਕਿ 2022 ਵਿੱਚ ਸਕਿਮਿੰਗ ਵਿੱਚ 350 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ। ਸਕਿਮਿੰਗ ਦੇ ਸਿੱਟੇ ਵਜੋਂ ਨਾ ਸਿਰਫ਼ ਪੈਸੇ ਦਾ ਸਿੱਧਾ ਨੁਕਸਾਨ ਹੁੰਦਾ ਹੈ ਬਲਕਿ ਕੰਪਨੀਆਂ ਦੇ ਕਰਮਚਾਰੀਆਂ ਦੇ ਸਮੇਂ ਦਾ ਨੁਕਸਾਨ ਵੀ ਹੁੰਦਾ ਹੈ, ਜਿਨ੍ਹਾਂ ਨੂੰ ਧੋਖਾਧੜੀ ਦੇ ਮਾਮਲਿਆਂ ਨੂੰ ਸੁਲਝਾਉਣ ਲਈ ਸਮਾਂ ਅਤੇ ਊਰਜਾ ਖਰਚ ਕਰਨੀ ਪੈਂਦੀ ਹੈ। ਇਸ ਸਮੱਸਿਆ ਕਾਰਨ ਡਰਾਈਵਰਾਂ ਨੂੰ ਕਈ ਹਫ਼ਤਿਆਂ ਤੱਕ ਬਿਨਾਂ ਈਂਧਨ ਕਾਰਡ ਦੇ ਰਹਿਣਾ ਪੈਂਦਾ ਹੈ। ਉਨ੍ਹਾਂ ਨੂੰ ਉਸ ਸਮੇਂ ਦੌਰਾਨ ਨਕਦ ਭੁਗਤਾਨਾਂ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ, ਜੋ ਕਿ ਇਕ ਹੋਰ ਸਮੱਸਿਆ ਹੈ।
ਸਕਿਮਿੰਗ ਦੀ ਸਮੱਸਿਆ ਦਾ ਸਪੱਸ਼ਟ ਅਤੇ ਆਸਾਨ ਹੱਲ ਸਮਾਰਟਫੋਨ ਵਰਗੀ ਸੰਪਰਕ ਰਹਿਤ ਟਕਨਾਲੋਜੀ ਨਾਲ ਡਿਜੀਟਲ ਭੁਗਤਾਨ ਕਰਨਾ ਹੈ। ਕਈ ਪਾਇਲਟ ਟਰੈਵਲ ਸੈਂਟਰਾਂ ਨੇ ‘ਰਿਲੇਅ ਪੇਮੈਂਟਸ’ ਦੇ ਡਿਜੀਟਲ ਡੀਜ਼ਲ ਪੇ ਪਲੇਟਫਾਰਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਕਾਰਡ ਤੋਂ ਬਿਨਾਂ, ਚੋਰਾਂ ਲਈ ਕ੍ਰੈਡਿਟ ਕਾਰਡ ਨੰਬਰ ਪ੍ਰਾਪਤ ਕਰਨਾ ਅਸੰਭਵ ਹੈ।
‘ਰਿਲੇਅ’ ਵਰਗੀ ਡਿਜੀਟਲ ਭੁਗਤਾਨ ਵਿਧੀ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਦਾ ਵਧੀਆ ਸਾਧਨ ਹੈ। ਇਸਦੇ ਨਾਲ ਹੀ ਇਹ ਤਰੀਕਾ ਵਪਾਰਕ ਡੀਜ਼ਲ ਦੇ ਲੈਣ-ਦੇਣ ਨੂੰ ਵੀ ਆਸਾਨ ਬਣਾਉਂਦਾ ਹੈ। ਪਾਇਲਟ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡੇਵਿਡ ਹਿਊਜ਼ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਕਿਹਾ, “ਅਸੀਂ ਟਰੈਵਲ ਸੈਂਟਰਾਂ ਦੇ ਸਾਡੇ ਵਿਆਪਕ ਨੈੱਟਵਰਕ ਲਈ ਰਿਲੇਅ ਭੁਗਤਾਨ ਦੀ ਪੇਸ਼ਕਸ਼ ਕਰਨ ਅਤੇ ਟਰੱਕਿੰਗ ਉਦਯੋਗ ਵਿੱਚ ਅਤਿ ਆਧੁਨਿਕ ਟਕਨਾਲੋਜੀ ਲਿਆਉਣ ਲਈ ਉਤਸ਼ਾਹਿਤ ਹਾਂ।”
ਸੰਪਰਕ ਰਹਿਤ ਦੇ ਹੋਰ ਲਾਭਾਂ ਵਿੱਚ, ਬਾਲਣ ਲਈ ਡਿਜੀਟਲ ਭੁਗਤਾਨ ਵਪਾਰੀਆਂ ਲਈ ਬਣਾਏ ਗਏ ਵਫਾਦਾਰੀ ਪ੍ਰੋਗਰਾਮ ਹਨ। ਇਹਨਾਂ ਦੀ ਵਰਤੋਂ ਡਰਾਈਵਰ ਆਪਣੇ ਕਾਰਡ ਨਾਲ ਉਹੀ ਇਨਾਮ ਹਾਸਲ ਕਰਨ ਲਈ ਕਰ ਸਕਦੇ ਹਨ। ਕੁਝ ਖਾਸ ਗੈਸ ਸਟੇਸ਼ਨਾਂ ‘ਤੇ, ਡਿਜੀਟਲ ਭੁਗਤਾਨ ਕਰਨ ‘ਤੇ ਵੱਡੀ ਛੋਟ ਵੀ ਦਿੱਤੀ ਜਾਂਦੀ ਹੈ, ਜਿਸ ਨਾਲ ਵਾਧੂ ਬਚਤ ਹੋ ਸਕਦੀ ਹੈ।