Home Featured COVID-19 ਟਰੱਕਿੰਗ ਨੂੰ ਕਿਵੇਂ ਬਦਲ ਰਿਹਾ ਹੈ, ਸ਼ਾਇਦ ਚੰਗੇ ਲਈ

COVID-19 ਟਰੱਕਿੰਗ ਨੂੰ ਕਿਵੇਂ ਬਦਲ ਰਿਹਾ ਹੈ, ਸ਼ਾਇਦ ਚੰਗੇ ਲਈ

by Punjabi Trucking

20 ਲੱਖ ਤੋਂ ਵੱਧ ਕੇਸ ਅਤੇ 110,000 ਤੋਂ ਵੱਧ ਮੌਤਾਂ ਹੋਣ ਦੇ ਨਾਲ, ਸੰਯੁਕਤ ਰਾਜ ਅਮਰੀਕਾ ਪਿਛਲੇ ਕੁਝ ਮਹੀਨਿਆਂ ਤੋਂ ਕੋਵਿਡ -19 ਮਹਾਂਮਾਰੀ ਦਾ ਕੇਂਦਰ ਰਿਹਾ ਹੈ। ਇਸ ਮਹਾਂਮਾਰੀ ਨੇ ਇਸ ਸੰਕਟ ਨਾਲ ਨਜਿੱਠਣ ਲਈ ਆਰਥਿਕ ਸ਼ਟ ਡਾਊਨ ਕਰਨ ਨੂੰ ਅਤੇ ਜਲਦਬਾਜ਼ੀ ਵਿੱਚ ਤਿਆਰ ਪ੍ਰਤੀਕ੍ਰਿਆਵਾਂ ਦੀ ਇੱਕ ਲੜੀ ਬਣਾਉਣ ਲਈ ਮਜਬੂਰ ਕੀਤਾ ਹੈ।
ਸਕੂਲ ਰਿਮੋਟ-ਲਰਨਿੰਗ ਤੇ ਚਲੇ ਗਏ ਹਨ, ਦਫਤਰੀ ਕਰਮਚਾਰੀ ਆਪਣੇ ਸਾਥੀਆਂ ਨਾਲ ਜੁੜਨ ਲਈ ਜ਼ੂਮ ਦੀ ਵਰਤੋਂ ਕਰ ਰਹੇ ਹਨ ਅਤੇ ਕਰਿਆਨੇ ਦੀਆਂ ਦੁਕਾਨਾਂ ਨੇ ਗਾਹਕਾਂ ਅਤੇ ਕਰਮਚਾਰੀਆਂ ਦੀ ਰੱਖਿਆ ਲਈ ਤੇਜ਼ੀ ਨਾਲ ਪਲੇਕਸ ਗਲਾਸ ਲਗਵਾ ਲਏ ਹਨ।
ਟਰੱਕਿੰਗ ਇੰਡਸਟਰੀ ਹੋਰ ਜ਼ਿਆਦਾ ਲਚਕਦਾਰ ਬਣਨ ਅਤੇ ਨਵੀਨ ਤਕਨੀਕਾਂ ਨੂੰ ਲਾਗੂ ਕਰਨ ਵਿਚ ਪਿੱਛੇ ਨਹੀਂ ਰਹੀ। ਕੁਝ ਮਹੱਤਵਪੂਰਨ ਤਬਦੀਲੀਆਂ, ਜਿਸ ਵਿੱਚ ਸਾਰੀ ਟੈਕਨੋਲੋਜੀ ਸ਼ਾਮਿਲ ਹੈ, ਟਰੱਕਿੰਗ ਕੰਪਨੀਆਂ ਲਈ ਸੰਭਾਵਤ ਤੌਰ ਤੇ ਵਧੇਰੇ ਕੁਸ਼ਲ ਬਣ ਕੇ ਸਾਹਮਣੇ ਆਈਆਂ ਹਨ।
ਅੰਤ ਵਿੱਚ, ਇਹ ਜਾਪਦਾ ਹੈ ਕਿ ਡਰਾਈਵਰਾਂ ਲਈ ਇਲੈਕਟ੍ਰਾਨਿਕ ਬਿੱਲਾਂ ਦੀ ਵਰਤੋਂ, ਵਿਕਰੀ ਅਤੇ ਗਾਹਕਾਂ ਦਰਮਿਆਨ ਵਰਚੁਅਲ ਮੀਟਿੰਗਾਂ ਦੀ ਵਰਤੋਂ ਕਰਦੇ ਹੋਏ, ਟਰੱਕਿੰਗ ਫਲੀਟ ਕਾਗਜ਼ ਰਹਿਤ ਅਤੇ ਸੰਪਰਕ ਰਹਿਤ ਤਕਨੀਕੀ ਵੱਲ ਵਧ ਰਹੇ ਹਨ। ਮਹਾਂਮਾਰੀ ਦੌਰਾਨ ਕਾਰੋਬਾਰ ਕਰਨ ਦੇ ਇਹ ਸੁਰੱਖਿਅਤ ਤੌਰ ਤਰੀਕੇ ਹੀ ਨਹੀਂ ਬਲਕਿ ਭਵਿੱਖ ਦੀ ਲਹਿਰ ਵੀ ਹਨ ਕਿਉਂਕਿ ਹਿੱਸੇਦਾਰ ਸਮਝਦੇ ਹਨ ਕਿ ਕਾਰੋਬਾਰ ਚਲਾਉਣ ਲਈ ਸਮਾਰਟਫੋਨ ਜਾਂ ਲੈਪਟਾਪ ਦੀ ਵਰਤੋਂ ਕਰਨਾ ਸੌਖਾ ਅਤੇ ਤੇਜ਼ ਹੈ।
ਦਸਤਖ਼ਤ ਲੈਣ ਜਾਂ ਭੁਗਤਾਨ ਕਰਨ ਲਈ ਇੱਕ ਟਰੱਕ ਚਾਲਕ ਨੂੰ ਜੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਵੀ ਹੁਣ ਦੂਰ ਜਾਂਦਾ ਹੋਇਆ ਜਾਪਦਾ ਹੈ ਕਿਉਂਕਿ ਫਲੀਟਸ ਅਤੇ ਗਾਹਕ ਇਹਨਾਂ ਨਾਲ ਨਜਿੱਠਣ ਲਈ ਕਈ ਸਾਰੀਆਂ ਨਵੀਨਤਾਕਾਰੀਆ ਸਾਹਮਣੇ ਲੈ ਕੇ ਆਏ ਹਨ।
ਦਫ਼ਤਰੀ ਸਟਾਫ ਦਾ ਇੱਕ ਵੱਡੀ ਬਹੁਗਿਣਤੀ ਵਿੱਚ ਹੁਣ ਘਰ ਤੋਂ ਕੰਮ ਕਰਨ ਨਾਲ ਪੂਰੇ ਦਫਤਰ ਦਾ ਮਾਡਲ ਬਦਲ ਚੁੱਕਿਆ ਹੈ। ਹੁਣ ਕਰਮਚਾਰੀ ਵਾਟਰ ਕੂਲਰ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਸਮਾਂ ਬਰਬਾਦ ਨਹੀਂ ਕਰਦੇ। ਇਸ ਦੀ ਬਜਾਏ, ਉਹ ਘੱਟ ਤਣਾਅ ਦੇ ਨਾਲ ਆਪਣੇ ਘਰ ਵਿੱਚ ਆਰਾਮ ਨਾਲ ਕੰਮ ਕਰਦੇ ਹਨ ਜਿਸ ਨਾਲ ਉਹ ਡਰਾਈਵਰਾਂ ਜਾਂ ਕਿਸੇ ਵੀ ਸਮੱਸਿਆ ਵਾਲੇ ਮੁੱਦਿਆਂ ਨਾਲ ਨਜਿੱਠਣ ਲਈ ਵਧੇਰੇ ਸ਼ਾਂਤ ਅਤੇ ਪ੍ਰਭਾਵਸ਼ਾਲੀ ਬਣ ਗਏ ਹਨ।
ਦਰਅਸਲ, ਕੁਝ ਫਲੀਟਾਂ ਦਾ ਮੰਨਣਾ ਹੈ ਕਿ ਮਹਾਂਮਾਰੀ ਖਤਮ ਹੋਣ ਦੇ ਬਾਅਦ ਵੀ ਉਹ ਦਫਤਰਾਂ ਨੂੰ ਨਾ ਖੋਲ੍ਹਣ ਦਾ ਫੈਸਲਾ ਕਰ ਸਕਦੇ ਹਨ, ਜਿਸ ਨਾਲ ਕਿਰਾਏ ਅਤੇ ਉਪਕਰਣਾਂ ਤੇ ਆਉਣ ਵਾਲੀ ਲਾਗਤ ਵੀ ਘਟੇਗੀ, ਕਰਮਚਾਰੀ ਦਫਤਰ ਆਉਣ-ਜਾਣ ਵਾਲੀ ਯਾਤਰਾ ਦੇ ਨਾਲ ਨਾਲ ਸਮੇਂ ਅਤੇ ਪੈਸੇ ਦੀ ਵੀ ਬੱਚਤ ਕਰ ਸਕਦੇ ਹਨ। ਹਾਲਾਂਕਿ ਆਹਮੋ-ਸਾਹਮਣੇ ਹੋਣ ਵਾਲੀਆਂ ਬੈਠਕਾਂ ਜ਼ਰੂਰੀ ਹੋਣਗੀਆਂ ਅਤੇ ਵਧੇਰੇ ਵਰਚੁਅਲ ਮੀਟਿੰਗਜ਼ ਨੂੰ ਇਕ ਮਿਆਰ ਬਣਨਾ ਚਾਹੀਦਾ ਹੈ।
ਕੰਪਨੀਆਂ ਨੇ ਵਰਚੁਅਲ ਅਨੁਕੂਲਤਾ ਪ੍ਰਦਾਨ ਕਰ ਕੇ ਡਰਾਈਵਰਾਂ ਨੂੰ ਓਨਬੋਰਡ ਕਰਨ ਦੇ ਨਵੇਂ ਤਰੀਕੇ ਵੀ ਲੱਭੇ ਹਨ, ਖ਼ਾਸਕਰ ਜਦੋਂ ਡਰਾਈਵਰ ਦੇ ਕਾਗਜ਼ਾਤ ਨੂੰ ਭਰਨ ਅਤੇ ਵਰਚੁਅਲ ਦਸਤਖਤਾਂ ਦੀ ਵਰਤੋਂ ਕਰਨ ਦੀ ਗੱਲ ਆਉਂਦੀ ਹੈ। ਫਰਮ ਵੀਡੀਓ ਸਿਖਲਾਈ ਪ੍ਰਦਾਨ ਕਰ ਸਕਦੇ ਹਨ, ਅਤੇ ਬਹੁਤ ਸਾਰੇ ਅਸਲ ਵਿੱਚ ਨਵੇਂ ਡ੍ਰਾਈਵਰ ਨਹੀਂ ਦੇਖ ਰਹੇ ਹਨ ਜਦੋਂ ਤਕ ਘੱਟੋ ਘੱਟ ਅੱਧੀ ਓਰੀਐਨਟੇਸ਼ਨ ਪੂਰੀ ਨਹੀਂ ਹੋ ਜਾਂਦੀ।
ਸਪੱਸ਼ਟ ਹੈ ਕਿ ਵਿਅਕਤੀਗਤ ਮੀਟਿੰਗਜ਼ ਨੂੰ ਕਦੇ ਨਹੀਂ ਬਦਲਿਆ ਜਾ ਸਕਦਾ, ਪਰ ਸਮਾਜਿਕ ਦੂਰੀਆਂ ਅਤੇ ਛੋਟੇ ਸਮੂਹਾਂ ਦੀ ਜ਼ਰੂਰਤ ਦੇ ਸਮੇਂ, ਟਰੱਕਿੰਗ ਕੰਪਨੀਆਂ ਲਈ ਪਿੱਛਲੀ ਪ੍ਰਭਾਵਸ਼ੀਲਤਾ ਅਤੇ ਪ੍ਰਦਰਸ਼ਨ ਦੇ ਪੱਧਰ ਨੂੰ ਬਣਾਈ ਰੱਖਣ ਲਈ ਵਰਚੁਅਲ ਟੈਕਨਾਲੌਜੀ ਦੀ ਵਰਤੋਂ ਕਰਨੀ ਮਹੱਤਵਪੂਰਨ ਬਣ ਗਈ ਹੈ।

You may also like

Verified by MonsterInsights