ਚੱਲ ਰਹੀ ਮਹਾਮਾਰੀ ਦੇ ਦੌਰਾਨ ਅਤੇ ਵੱਧ ਰਹੀ ਆਰਥਿਕ ਮੰਦੀ ਦੇ ਸਮੇਂ ਵਿੱਚ ਟ੍ਰੱਕਇੰਗ ਖੇਤਰ ਦੇ ਵਕੀਲ ਕਾਂਗਰਸ ਨੂੰ ਕੁੱਝ ਲੰਬੇ ਸਮੇਂ ਦੇ ਟੈਕਸਾਂ ਦੀ ਛੋਟ ਕਰਨ ਲਈ ਕਹਿ ਰਹੇ ਹਨ ਜਦੋਂ ਕਿ ਅਮਰੀਕੀ ਟ੍ਰੱਕਇੰਗ ਐਸੋਸੀਏਸ਼ਨਾਂ ਦੇ ਅਨੁਸਾਰ ਨਵੇਂ ਟਰੱਕਾਂ ਦੀ ਖਰੀਦ ਵਿੱਚ 70% ਦੀ ਕਮੀ ਆ ਰਹੀ ਹੈ। ਅਠਅ ਨਵੇਂ ਟਰੱਕਾਂ ਅਤੇ ਟ੍ਰੇਲਰਾਂ ਤੇ Federal Excise Tax (FET) ਦੀ ਛੋਟ ਕਰਨ ਲਈ ਕਈ ਮਹੀਨਿਆਂ ਤੋਂ ਕਾਂਗਰਸ ਨੂੰ ਕਹਿ ਰਿਹਾ ਹੈ। ਟੈਕਸ ਇਸ ਵੇਲੇ 12% ਹੈ ਅਤੇ ਇਕ ਭਾਰੀ ਟਰੱਕ ਦੀ ਕੀਮਤ ਵਿੱਚ $12,000 ਤੋਂ $22,000 ਡਾਲਰ ਜੋੜਦਾ ਹੈ। ਇਸ ਮੁਹਿੰਮ ਦੀ ਅਗਵਾਈ ATA ਦੇ ਨਾਲ ਨਾਲ ਅਮਰੀਕੀ ਟਰੱਕ ਡੀਲਰ ਅਤੇ 196 ਹੋਰ ਟਰੱਕਿੰਗ ਸਬੰਧਤ ਸਮੂਹਾਂ ਦੇ ਗੱਠਜੋੜ ਕਰ ਰਹੇ ਹਨ। ਇਸ ਲਈ, New Hampshire Congressman Chris Pappas ਨੇ ਸਦਨ ਦੀ ਲੀਡਰਸ਼ਿਪ ਨੂੰ ਇੱਕ ਪੱਤਰ ਭੇਜਿਆ ਹੈ, ਜਿਸ ਨੂੰ ਕਿਸੇ ਨਵੇਂ ਕੋਰੋਨਾਵਾਇਰਸ ਰਾਹਤ ਬਿੱਲ ਦੇ ਹਿੱਸੇ ਵਜੋਂ ਟੈਕਸ ਛੋਟ ਕਰਨ ਦੀ ਅਪੀਲ ਕੀਤੀ ਗਈ ਹੈ। ਟੈਕਸ ਹਾਈਵੇਅ ਟਰੱਸਟ ਫੰਡ ਲਈ ਇੱਕ ਸਾਲ ਵਿੱਚ ਲਗਭਗ 3 ਬਿਲੀਅਨ ਡਾਲਰ ਇਕੱਠਾ ਕਰਦਾ ਹੈ। Pappas ਚਾਹੁੰਦਾ ਹੈ ਕਿ ਇਹ ਟੈਕਸ ਛੋਟ ਅਗਲੇ ਸਾਲ ਵੀ ਜਾਰੀ ਰਹੇ। ਹਾਲਾਂਕਿ, ਇਹ ਪ੍ਰਸਤਾਵ ਵਾਸ਼ਿੰਗਟਨ ਵਿੱਚ ਇਸ ਸਮੇਂ ਬਹਿਸ ਕੀਤੇ ਜਾ ਰਹੇ ਕਾਨੂੰਨਾਂ ਦਾ ਹਿੱਸਾ ਨਹੀਂ ਹੈ, ਕਿਉਂਕਿ ਸੰਸਦ ਮੈਂਬਰ ਨਵੇਂ ਮਹਾਂਮਾਰੀ ਰਾਹਤ ਕਾਨੂੰਨ ਬਾਰੇ ਫੈਸਲਾ ਲੈਣਗੇ।
ਇੱਕ ਤਾਜ਼ਾ ATA ਦੇ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਜੇ FET (Federal Excise Tax) ਦੇ ਵਿੱਚ ਰੁਕਾਵਟ ਨਾ ਹੋਈ ਤਾਂ ਇਸ ਸਾਲ 60% ਤੋਂ ਵਧੇਰੇ ਫਲੀਟ ਨਵੇਂ ਟਰੱਕਾਂ ਦੀ ਖਰੀਦ ਕਰਨ ਦੀ ਸੰਭਾਵਨਾ ਰੱਖਦੇ ਹਨ। ATA ਦੇ ਚੇਅਰਮੈਨ Randy Giullo ਨੇ ਕਾਂਗਰਸ ਨੂੰ ਕਿਹਾ, “ਅਸੀਂ ਦੁਬਾਰਾ ਖਰੀਦਣ ਵਾਲੇ ਉਪਕਰਣਾਂ ਵੱਲ ਵਾਪਸ ਜਾਣਾ ਚਾਹਾਂਗੇ, ਅਤੇ ਯਕੀਨਨ FET(Federal Excise Tax) ਦੀ ਛੋਟ ਟ੍ਰੱਕਇੰਗ ਉਦਯੋਗ ਨੂੰ ਨਵੇਂ ਅਤੇ ਵਧੀਆ ਉਪਕਰਣਾਂ ਨੂੰ ਖਰੀਦਣ ਲਈ ਉਤਸ਼ਾਹਿਤ ਕਰਨ ਅਤੇ ਸਾਡੇ ਨਿਰਮਾਤਾਵਾਂ ਨੂੰ ਕੰਮ ਤੇ ਵਾਪਸ ਲਿਆਉਣ ਵਿੱਚ ਇੱਕ ਵਧੀਆ ਸਾਬਿਤ ਹੋਏਗੀ।
Owner-Operator Independent Drivers Association (OOIDA) ਵੀ Heavy Veihcle Use Tax (HVUT) ਦੀ ਛੋਟ ਕਰਨ ਦੀ ਮੰਗ ਕਰ ਰਹੀ ਹੈ ਜਿਸਦਾ ਇਸ ਵੇਲੇ ਟਰੱਕ ਚਾਲਕਾਂ ਤੇ ਪ੍ਰਤੀ ਵਾਹਨ ਦਾ ਲਗਭਗ $500 ਖਰਚ ਆਉਂਦਾ ਹੈ। OOIDA ਦਾ ਤਰਕ ਹੈ ਕਿ ਟੈਕਸ ਛੋਟ ਟਰੱਕਾਂ ਵਾਲਿਆਂ ਲਈ ਆਰਥਿਕ ਰਾਹਤ ਵਜੋਂ ਕੰਮ ਕਰੇਗੀ। FET (Federal Excise Tax) 100 ਸਾਲ ਪਹਿਲਾਂ ਪਹਿਲੇ ਵਿਸ਼ਵ ਯੁੱਧ ਨਾਲ ਲੜਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਹੋਂਦ ਵਿਚ ਆਈ ਸੀ। HVUT 1982 ਵਿੱਚ ਵਪਾਰਕ ਟਰੱਕਾਂ ਦੁਆਰਾ ਸੜਕਾਂ ਅਤੇ ਰਾਜਮਾਰਗਾਂ ਨੂੰ ਹੋਏ ਨੁਕਸਾਨ ਦੀ ਅਦਾਇਗੀ ਕਰਨ ਲਈ ਕਾਂਗਰਸ ਦੁਆਰਾ ਪਾਸ ਕੀਤਾ ਗਿਆ ਸੀ।
OOIDA ਦੇ ਪ੍ਰਧਾਨ Todd Spencer ਨੇ ਕਿਹਾ ਹੈ ਕਿ ਟਰੱਕਰ ਅਜੇ ਵੀ ਫਰੰਟ ਲਾਈਨਾ ਤੇ ਹਨ, ਲੋੜੀਂਦਾ ਸਮਾਨ ਮੰਜ਼ਿਲ ਤੇ ਪਹੁੰਚਾਂ ਰਹੇ ਹਨ ਅਤੇ ਹਸਪਤਾਲ ਦਾ ਸਮਾਨ ਸਪਲਾਈ ਕਰਦੇ ਹਨ। Heavy Vehicle Use Tax (HVUT) ਦੀ ਛੋਟ ਕਰਨਾ ਇਕ ਤਰੀਕਾ ਹੈ ਕਿ ਕਾਂਗਰਸ ਸਾਰੇ ਮੋਟਰ ਕੈਰੀਅਰਾਂ ਨੂੰ ਅਸਾਨੀ ਨਾਲ ਤੇਜ਼ ਅਤੇ ਸਿੱਧੀ ਰਾਹਤ ਦੀ ਪੇਸ਼ਕਸ਼ ਕਰ ਸਕਦੀ ਹੈ।