ਇੰਸਪੈਕਟਰ ਜਨਰਲ ਆਡਿਟ ਦੇ ਸੁਝਾਅ ਅਨੁਸਾਰ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਲਈ ਅਜੇ ਹੋਰ ਬੁਹਤ ਸਾਰਾ ਕੰਮ ਕਰਨ ਦੀ ਲੋੜ ਹੈ।
ਤਿੰਨ ਸਾਲ ਪਹਿਲਾਂ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐਫ਼.ਐਮ.ਸੀ.ਐਸ.ਏ.) ਦੇ ਮੈਡੀਕਲ ਡੇਟਾਬੇਸ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਏਜੰਸੀ ਆਪਣੇ ਡੇਟਾਬੇਸ ਦੀ ਡਿਜੀਟਲ ਸੁਰੱਖਿਆ ‘ਤੇ ਲਗਾਤਾਰ ਕੰਮ ਕਰ ਰਹੀ ਹੈ। ਪਰ ਆਵਾਜਾਈ ਵਿਭਾਗ ਲਈ ਇੰਸਪੈਕਟਰ ਜਨਰਲ (ਆਈ.ਜੀ.) ਦੇ ਦਫ਼ਤਰ ਦੁਆਰਾ ਪ੍ਰਸ਼ਾਸਨ ਦੀ ਸੂਚਨਾ ਤਕਨਾਲੋਜੀ ਦਾ ਆਡਿਟ ਪੂਰਾ ਕਰਨ ਤੋਂ ਬਾਅਦ ਅਜਿਹਾ ਲਗਦਾ ਹੈ ਕਿ ਐਫ਼.ਐਮ.ਸੀ.ਐਸ.ਏ. ਦੇ ਡੇਟਾ-ਬੈਂਕਿੰਗ ਸਿਸਟਮ ਵਿੱਚ ਅਜੇ ਵੀ ਸੁਰੱਖਿਆ ਸੰਬੰਧੀ ਬਹੁਤ ਸਾਰੀਆਂ ਖਾਮੀਆਂ ਹਨ।
20 ਅਕਤੂਬਰ ਨੂੰ ਆਈ.ਜੀ. ਨੇ ਐਫ਼.ਐਮ.ਸੀ.ਐਸ.ਏ. ਦੀਆਂ 13 ਵੈੱਬ-ਅਧਾਰਿਤ ਐਪਲੀਕੇਸ਼ਨਾਂ ਦੇ ਆਡਿਟ ਦੀ ਜਾਣਕਾਰੀ ਦਿੰਦੇ ਹੋਏ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਬੈਂਕ ਜਾਂਚ, ਵਾਹਨ ਰਜਿਸਟ੍ਰੇਸ਼ਨ, ਅਤੇ ਹੋਰ ਗਤੀਵਿਧੀਆਂ ਸਬੰਧਿਤ ਡਾਟਾ ਸ਼ਾਮਲ ਸੀ । ਆਈ.ਜੀ. ਆਡਿਟ ਦਾ ਉਦੇਸ਼ ਇਹ ਪਤਾ ਕਰਨਾ ਸੀ ਕਿ ਕੀ ਐਫ਼.ਐਮ.ਸੀ.ਐਸ.ਏ. ਦੇ ਤਕਨਾਲੋਜੀ ਬੁਨਿਆਦੀ ਢਾਂਚੇ ਵਿੱਚ ਅਜਿਹੀਆਂ ਸੁਰੱਖਿਆ ਕਮਜ਼ੋਰੀਆਂ ਹਨ ਜਿਨ੍ਹਾਂ ਕਾਰਨ ਏਜੰਸੀ ਦਾ ਸਿਸਟਮ ਅਤੇ ਡਾਟਾ ਖ਼ਤਰੇ ਵਿੱਚ ਹਨ।
ਇਸ ਆਡਿਟ ਨਾਲ ਕੁਝ ਖ਼ਾਸ ਚੇਤਾਵਨੀਆਂ ਸਾਹਮਣੇ ਆਈਆਂ ਜਿਵੇਂ ਕਿ ਐਫ਼.ਐਮ.ਸੀ.ਐਸ.ਏ. ਦੇ ਤਕਨਾਲੋਜੀ ਬੁਨਿਆਦੀ ਢਾਂਚੇ ਵਿੱਚ ਸਾਂਭ ਕੇ ਰੱਖੀ ਜਾਣਕਾਰੀ ਭਵਿੱਖ ਵਿੱਚ ਗੰਭੀਰ ਖਤਰੇ ਵਿੱਚ ਹੈ। ਏਜੰਸੀ ਵੈੱਬ ਸਰਵਰਾਂ ਦੁਆਰਾ ਕਈ ਚੀਜਾਂ ਦੀ ਉਲੰਗਣਾ ਕੀਤੀ ਗਈ ਜਿਸ ਵਿੱਚ ਐਫ਼.ਐਮ.ਸੀ.ਐਸ.ਏ. ਦੇ ਡਾਟਾ ਨੂੰ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਸ਼ਾਮਿਲ ਹੈ। ਐਫ਼.ਐਮ.ਸੀ.ਐਸ.ਏ. ਨੂੰ ਆਪਣੇ ਸਰਵਰਾਂ ਵਿੱਚ ਅਜਿਹੀ ਕੋਈ ਹਰਕਤ ਵੇਖਣ ਨੂੰ ਨਹੀਂ ਮਿਲੀ ਹੈ। ਆਡਿਟ ਰਿਪੋਰ ਤੋਂ ਇਹ ਵੀ ਪਤਾ ਲੱਗਿਆ ਕਿ ਐਫ਼.ਐਮ.ਸੀ.ਐਸ.ਏ. ਕੋਲ ਜੇਕਰ ਕੋਈ “ਖ਼ਤਰਨਾਕ ਕੋਡ” ਸਿਸਟਮ ਵਿੱਚ ਪਾਉਂਦਾ ਹੈ ਤਾਂ ਉਸ ਲਈ ਪ੍ਰਬੰਧਕਾਂ ਨੂੰ ਚੇਤਾਵਨੀ ਦੇਣ ਦੇ ਕੋਈ ਖ਼ਾਸ ਪ੍ਰਬੰਧ ਮੌਜੂਦ ਨਹੀਂ ਹਨ।
ਇਹ ਸਮੱਸਿਆਵਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹਨ ਕਿਓਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਉਸ ਦਾ ਡਾਟਾ ਇਸ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤਾ ਜਾਵੇ। ਪਰ ਇਸ ਗੱਲ ‘ਤੇ ਤੁਰੰਤ ਜਾਂਚ ਕਰਕੇ ਕਦਮ ਚੁੱਕੇ ਗਏ। ਐਫ਼.ਐਮ.ਸੀ.ਐਸ.ਏ. ਨੇ ਅਜਿਹਾ ਡਾਟਾ ਹੁਣ ਹਟਾ ਦਿੱਤਾ ਹੈ ਅਤੇ ਨਾਲ ਹੀ ਏਜੰਸੀ ਦੇ ਲੌਗਇਨ ਪ੍ਰਮਾਣ ਪੱਤਰਾਂ ਦੀ ਜਾਂਚ ਵੀ ਦੁਬਾਰਾ ਕੀਤੀ ਹੈ। ਐਫ਼.ਐਮ.ਸੀ.ਐਸ.ਏ. ਦੀ ਉਪ ਪ੍ਰਸ਼ਾਸਕ, ਮੀਰਾ ਜੋਸ਼ੀ ਨੇ ਅਗਲੇ ਸਾਲ ਦੇ ਨਵੰਬਰ ਤੱਕ ਆਈ.ਜੀ. ਦੀਆਂ ਬਾਕੀ ਸਿਫ਼ਾਰਸ਼ਾਂ ਨੂੰ ਵੀ ਲਾਗੂ ਕਰਨ ਦੀ ਗੱਲ ਕੀਤੀ ਹੈ।
ਟੀ.ਸੀ.ਏ. ਨੇ ਐਫ਼.ਐਮ.ਸੀ.ਐਸ.ਏ. ਵਿਖੇ ਫ਼ੈਡਰਲ ਭਾਈਚਾਰਿਆਂ ਨੂੰ ਇਹਨਾਂ ਸੁਰੱਖਿਆ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਬੇਨਤੀ ਕੀਤੀ ਹੈ ਕਿਓਂਕਿ ਅਮਰੀਕਨ ਫਲੀਟ ਲਈ ਇਹ ਬਹੁਤ ਜ਼ਿਆਦਾ ਨੁਕਸਾਨਦੇਹ ਹੋਵੇਗਾ ਕਿਉਂਕਿ ਟਰੱਕਲੋਡ ਕੈਰੀਅਰ ਵਰਤਮਾਨ ਵਿੱਚ ਸਪਲਾਈ ਚੇਨ ਦੀਆਂ ਮੁਸ਼ਕਲਾਂ ਕਾਰਨ ਓਵਰਡ੍ਰਾਈਵ ਕਰ ਰਹੇ ਹਨ ਅਤੇ ਉਹਨਾਂ ਅੱਗੇ ਇਸ ਤਰ੍ਹਾਂ ਵਿਘਨ ਨਹੀਂ ਪਾਇਆ ਜਾ ਸਕਦਾ।
ਜਨਵਰੀ 2020 ਵਿੱਚ ਲਾਂਚ ਕੀਤੇ ਜਾਣ ਤੋਂ ਬਾਅਦ ਡਰੱਗ ਅਤੇ ਅਲਕੋਹਲ ਕਲੀਅਰਿੰਗ ਹਾਊਸ ਦਾ ਕਰੈਸ਼ ਹੋ ਜਾਣਾ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਕਿ ਫ਼ੈਡਰਲ ਸਰਕਾਰ ਦੇ ਤਕਨਾਲੋਜੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀ ਸਖ਼ਤ ਲੋੜ ਹੈ, ਪਰ ਨਿੱਜੀ ਡੇਟਾ ਨੂੰ ਹੈਕਰਾਂ ਤੋਂ ਸੁਰੱਖਿਅਤ ਰੱਖਣਾ ਸਭ ਤੋਂ ਬੁਨਿਆਦੀ ਅਤੇ ਅਜੇ ਵੀ ਸਭ ਤੋਂ ਮਹੱਤਵਪੂਰਨ ਹੈ।