ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐਫ.ਐਮ.ਸੀ.ਐਸ.ਏ.) ਨੂੰ ਡਾਕਟਰਾਂ ਦੇ ਇੱਕ ਪੰਜ ਮੈਂਬਰੀ ਪੈਨਲ ਨੇ ਕਿਹਾ ਕਿ ਏਜੰਸੀ ਨੂੰ ਉਹਨਾਂ ਵਪਾਰਕ ਟਰੱਕ ਡਰਾਈਵਰਾਂ ਲਈ ਆਪਣੇ ਸਟੈਂਡਰਡ ਸਖ਼ਤ ਕਰਨੇ ਚਾਹੀਦੇ ਹਨ ਜਿਨ੍ਹਾਂ ਦੀ ਨਜ਼ਰ ਘੱਟ ਹੈ।
ਐਫ.ਐਮ.ਸੀ.ਐਸ.ਏ. ਮੈਡੀਕਲ ਰੀਵਿਯੂ ਬੋਰਡ (ਐਮ.ਆਰ.ਬੀ.) ਇਹ ਸਿਫਾਰਸ਼ ਕਰਦਾ ਹੈ ਕਿ ਜਿੰਨ੍ਹਾਂ ਡਰਾਈਵਰਾਂ ਦੀ ਨਜ਼ਰ ਘੱਟ ਹੈ, ਉਹਨਾਂ ਲਈ ਇੱਕ ਅੱਖ ਲਈ ਸਟੈਂਡਰਡ 70 ਡਿਗਰੀ ਤੋਂ ਵਧਾ ਕੇ 120 ਡਿਗਰੀ ਕਰ ਦਿੱਤਾ ਜਾਵੇ। ਨਿਯਮ ਬਣਾਉਣ ਦੇ ਪ੍ਰਸਤਾਵ ਵਿੱਚ ਵੀ ਇਸ ਗੱਲ ਨੂੰ ਰੱਖਿਆ ਗਿਆ ਜਿਸ ਬਾਰੇ ਲੋਕਾਂ ਨੇ ਆਪਣੇ ਸੁਝਾਵ ਵੀ ਦਿੱਤੇ।
ਉਹ ਡਰਾਈਵਰ ਜੋ ਨਵੇਂ ਸਟੈਂਡਰਡ ਨੂੰ ਪੂਰਾ ਕਰਦੇ ਹਨ, ਉਨ੍ਹਾਂ ਨੂੰ ਹੁਣ ਗੱਡੀ ਚਲਾਉਣ ਲਈ ਐਫ.ਐਮ.ਸੀ.ਐਸ.ਏ. ਤੋਂ ਛੋਟ ਲੈਣ ਦੀ ਜ਼ਰੂਰਤ ਨਹੀਂ ਹੈ। ਇਸ ਨਵੇਂ ਸਟੈਂਡਰਡ ਅਨੁਸਾਰ ਡਰਾਈਵਰਾਂ ਦੀ ਸਹੀ ਅੱਖ ਦੀ ਨਿਗਾਹ 40/60 ਹੋਣੀ ਚਾਹੀਦੀ ਹੈ ਅਤੇ ਉਹ ਟ੍ਰੈਫਿਕ ਸਿਗਨਲ ਅਤੇ ਹੋਰ ਉਪਕਰਨਾਂ ਦੇ ਲਾਲ, ਹਰੇ ਅਤੇ ਪੀਲੇ ਰੰਗਾਂ ਦੀ ਪਹਿਚਾਣ ਕਰਨ ਦੇ ਯੋਗ ਹੋਣੇ ਚਾਹੀਦੇ ਹਨ।
ਨਿਯਮ ਬਣਾਉਣ ਦੇ ਫ਼ੈਸਲੇ ਬਾਰੇ 69 ਲੋਕਾਂ ਨੇ ਆਪਣੀ ਸਲਾਹ ਦਿੱਤੀ। ਕਨਸੈਂਟਰਾ ਨਾਮਕ ਹੈਲਥ ਕੇਅਰ ਕੰਪਨੀ ਨੇ ਕਿਹਾ ਕਿ ਨਿਗਾਹ ਲਈ ਨਿਰਧਾਰਿਤ ਸਟੈਂਡਰਡ ਨੂੰ ਸਖ਼ਤ ਕਰਨਾ ਚਾਹੀਦਾ ਹੈ।
ਕਨਸੈਂਟਰਾ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਦੀ ਲੋੜ ਹੈ। ਐਫ.ਐਮ.ਸੀ.ਐਸ.ਏ ਦੁਆਰਾ ਲੰਬੇ ਸਮੇਂ ਤੋਂ ਹੌਰੀਜ਼ੋਨਟਲ ਮੈਰੀਡੀਅਨ ਵਿੱਚ ਇੱਕ ਅੱਖ ਦੇ 70 ਡਿਗਰੀ ਨਤੀਜੇ ਨੂੰ ਸਹੀ ਮੰਨਿਆ ਜਾਂਦਾ ਸੀ ਜਦ ਕਿ ਆਮ ਨਿਗਾਹ ਇਸ ਤੋਂ ਲਗਭਗ ਦੋ ਗੁਣਾ ਜ਼ਿਆਦਾ ਹੁੰਦੀ ਹੈ। ਸਾਡਾ ਸੁਝਾਵ ਇਹ ਹੈ ਕਿ ਘੱਟੋ ਘੱਟ ਸਵੀਕਾਰਯੋਗ ਸਟੈਂਡਰਡ 120 ਡਿਗਰੀ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਘੱਟ ਡਿਗਰੀ ਵਾਲੇ ਡਰਾਈਵਰ ਇਸ ਟੈਸਟ ਵਿੱਚ ਫ਼ੇਲ ਘੋਸ਼ਿਤ ਕੀਤੇ ਜਾਣਗੇ।
ਐਫ.ਐਮ.ਸੀ.ਐਸ.ਏ. ਨੇ ਇਸ ਨਵੇਂ ਪ੍ਰਸਤਾਵ ਤੇ ਸੁਝਾਵ ਦੇਣ ਲਈ ਲੋਕਾਂ ਨੂੰ 30 ਦਿਨ ਦਾ ਸਮਾਂ ਦਿੱਤਾ ਹੈ।
ਜਿਹੜੇ ਡਰਾਈਵਰ ਨਿਰਧਾਰਿਤ ਸਟੈਂਡਰਡ ਜਾਂ ਡਿਸਟੈਂਟ ਵਿਜ਼ੂਅਲ ਐਕਿਊਟੀ (ਜਿਸ ਵਿੱਚ ਪਤਾ ਕੀਤਾ ਜਾਂਦਾ ਹੈ ਕਿ ਨਿਗਾਹ ਕਿੰਨੇ ਡਿਗਰੀ ਘੱਟ ਹੈ) ਨੂੰ ਪਾਸ ਨਹੀਂ ਕਰਣਗੇ, ਉਹ ਐਫ.ਐਮ.ਸੀ.ਐਸ.ਏ. ਤੋਂ ਛੋਟ ਪ੍ਰਾਪਤ ਕੀਤੇ ਬਿਨਾਂ ਅੰਤਰਰਾਜੀ ਵਪਾਰ ਵਿੱਚ ਵਪਾਰਕ ਟਰੱਕ ਨਹੀਂ ਚਲਾ ਸਕਣਗੇ।
ਜਿਹੜੇ ਇਹ ਟੈਸਟ ਵਿੱਚ ਪਾਸ ਹੋ ਜਾਣਗੇ, ਉਹਨਾਂ ਨੂੰ ਡਰਾਈਵਿੰਗ ਕਰਨ ਤੋਂ ਪਹਿਲਾਂ ਰੋਡ ਟੈਸਟ ਪੂਰਾ ਕਰਨਾ ਪਵੇਗਾ। ਜੇਕਰ ਕੋਈ ਡਰਾਈਵਰ ਹੇਠ ਲਿਖੀਆਂ 3 ਚੀਜਾਂ ‘ਚੋਂ ਕੋਈ ਇੱਕ ਚੀਜ਼ ਪੂਰੀ ਕਰਦਾ ਹੈ ਤਾਂ ਉਸ ਨੂੰ ਰੋਡ ਟੈਸਟ ਦੇਣ ਦੀ ਜ਼ਰੂਰਤ ਨਹੀਂ ਪਵੇਗੀ: ਘੱਟ ਨਿਗਾਹ ਨਾਲ ਤਿੰਨ ਸਾਲਾਂ ਦਾ ਅੰਤਰਰਾਜੀ ਸੀ.ਐਮ.ਵੀ ਡਰਾਈਵਿੰਗ ਅਨੁਭਵ ਦਾ ਸਬੂਤ, ਸਪਸ਼ਟ ਫ਼ੈਡਰਲ ਵੱਲੋਂ ਨਿਗਾਹ ਵਿੱਚ ਛੋਟ ਦਿੱਤੇ ਜਾਣ ਦਾ ਸਬੂਤ ਜਾਂ ਕੋਈ ਮੈਡੀਕਲ ਸਰਟੀਫਿਕੇਟ।
ਏਜੇਂਸੀ ਨੇ ਕਿਹਾ ਕਿ ਐਫ.ਐਮ.ਸੀ.ਐਸ.ਏ. ਨੇ ਇਹ ਸੋਚਿਆ ਹੈ ਕਿ ਰੋਡ ਟੈਸਟ ਘੱਟ ਨਿਗਾਹ ਵਾਲੇ ਡਰਾਈਵਰ ਦੀ ਸੁਰੱਖਿਅਤ ਤਰੀਕੇ ਨਾਲ ਸੀ.ਐਮ.ਵੀ. ਚਲਾਉਣ ਦੀ ਕਾਬਲੀਅਤ ਨੂੰ ਪਰਖਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ।