Home News ਟੈਰਿਫ ਦੀ ਆਪਸੀ ਜੰਗ ਨਾਲ਼ ਟਰੱਕਿੰਗ ਦੇ ਵਧਣਗੇ ਖ਼ਰਚੇ

ਟੈਰਿਫ ਦੀ ਆਪਸੀ ਜੰਗ ਨਾਲ਼ ਟਰੱਕਿੰਗ ਦੇ ਵਧਣਗੇ ਖ਼ਰਚੇ

by Punjabi Trucking

ਅਮਰੀਕਾ ਦੀ ਟਰੰਪ ਸਰਕਾਰ ਵੱਲੋਂ, ਚੀਨ ਤੋਂ ਆਉਣ ਵਾਲ਼ੀਆਂ ਵਸਤਾਂ ‘ਤੇ $ 50 ਮਿਲੀਅਨ ਦੇ ਨਵੇਂ ਦਰਾਮਦੀ ਟੈਕਸ ਲਾਉਣ ਦਾ ਐਲਾਨ ਕੀਤਾ ਹੈ। ਇਹ ਹੀ ਨਹੀਂ ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਹੈ ਕਿ ਉਹ ਜਰਮਨੀ ਅਤੇ ਹੋਰ ਦੇਸ਼ਾਂ ਤੋਂ ਅਮਰੀਕਾ ‘ਚ ਆਉਣ ਵਾਲ਼ੀਆਂ ਆਟੋਮੋਬਾਈਲਾਂ ‘ਤੇ 25 % ਟੈਕਸ ਲਾਉਣਗੇ। ਹੁਣ ਪੈਸੰਜਰ ਕਾਰਾਂ ‘ਤੇ ਇਹ ਟੈਕਸ 2.5 % ਹੈ ਅਤੇ ਟਰੱਕਾਂ ‘ਤੇ 25 %।ਇੱਥੇ ਹੀ ਬੱਸ ਨਹੀਂ ਅਮਰੀਕਾ ਦੇ ਰਾਸ਼ਟਰਪਤੀ ਦੀ ਇਹ ਵੀ ਯੋਜਨਾ ਹੈ ਕਿ ਉਹ ਸਟੀਲ ਵਾਲ਼ੀਆਂ ਦਰਾਮਦ ਹੋਣ ਵਾਲ਼ੀਆਂ ਵਸਤਾਂ ‘ਤੇ 2.5 ਅਤੇ ਐਲਮੀਨੀਅਮ ਦੀਆਂ ਵਸਤਾਂ ‘ਤੇ ਵੀ 25% ਟੈਰਿਫ ਲਾਉਣਗੇ।ਇਸ ਦੇ ਬਦਲੇ ਅਮਰੀਕਾ ਨਾਲ਼ ਵਪਾਰ ਕਰਨ ਵਾਲ਼ੇ ਵੀ ਅਮਰੀਕਾ ਤੋਂ ਜਾਣ ਵਾਲ਼ੀਆਂ ਵਸਤਾਂ ਜਿਵੇਂ ਕਿ ਗਾਰਮੈਂਟਸ, ਖੇਤੀਬਾੜੀ ਵਸਤਾਂ, ਵਾਈਨ ਅਤੇ ਹੋਰ ਚੀਜ਼ਾਂ ‘ਤੇ ਇਸ ਤਰ੍ਹਾਂ ਦਾ ਹੀ ਟੈਕਸ ਲਾਉਣ ਦੀ ਧਮਕੀ ਦੇ ਰਹੇ ਹਨ।
ਪਰ ਜਿਸ ਤਰ੍ਹਾਂ ਦੀ ਵੰਡ ਪ੍ਰਣਾਲੀ ਸਾਰੇ ਸੰਸਾਰ ‘ਚ ਫੈਲੀ ਹੋਈ ਹੈ ਇਸ ਤਰ੍ਹਾਂ ਕਰਨਾ ਇੰਨਾ ਸੌਖਾ ਨਹੀਂ। ਟਰੱਕ ਇੰਡਸਟਰੀ ਤਾਂ ਪਹਿਲਾਂ ਹੀ ਡ੍ਰਾਈਵਰਾਂ ਦੀ ਘਾਟ, ਰੈਗੂਲੇਟਰੀ ਸ਼ਰਤਾਂ ਜਿਵੇਂ ਕਿ ਡ੍ਰਾਈਵਰਾਂ ‘ਤੇ ਮੜ੍ਹੇ ਗਏ ਘੰਟਿਆਂ ਦੀ ਇਲੈਕਟ੍ਰੌਨਿਕ ਲੌਗਿੰਗ ਅਤੇ ਲੌਂਗ ਹੌਲ ਟਰੱਕ ਕਿਹੜੀਆਂ ਵਸਤਾਂ ਦੀ ਢੋਆ ਢੁਆਈ ਕਰ ਸਕਦੇ ਹਨ ਅਤੇ ਕਿਹੜੀਆਂ ਦੀ ਨਹੀਂ, ਅਤੇ ਇਹ ਦਿਨ ‘ਚ ਕਿੰਨੇ ਘੰਟੇ ਚਲਾਏ ਜਾ ਸਕਦੇ ਹਨ ਆਦਿ ਕਾਰਨ ਮੁਸੀਬਤ ‘ਚ ਹੈ। ਹੁਣ ਜਦੋਂ ਨੈਫਟਾ ਵੀ ਚੰਗੀ ਹਾਲਤ ‘ਚ ਨਹੀਂ, ਇਸ ਤਰ੍ਹਾਂ ਦੇ ਸਮੇਂ ਇਸ ਤਰ੍ਹਾਂ ਦੇ ਫੈਸਲੇ ਨਾਲ ਅਮਰੀਕਾ ਦੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਦੀ ਆਮਦਨ ਬਹੁਤ ਘਟ ਜਾਵੇਗੀ। ਇਸ ਤਰ੍ਹਾਂ ਦੇ ਫੈਸਲੇ ਹੋਰ ਦੇਸ਼ਾਂ ‘ਚ ਵੀ ਠੀਕ ਨਹੀਂ ਰਹੇ ਪਰ ਫਿਰ ਵੀ ਆਪਣੇ ਦੇਸ਼ ਦੀਆਂ ਉਤਪਾਦਨ ਕਰਨ ਵਾਲ਼ੀਆਂ ਕੰਪਨੀਆਂ ਦੇ ਬਚਾਅ ਦਾ ਨਾਂਅ ਲੈ ਕੇ ਇਸ ਤਰ੍ਹਾਂ ਦੇ ਫੈਸਲੇ ਕੀਤੇ ਜਾ ਰਹੇ ਹਨ।
ਇਸ ਫੈਸਲੇ ਨਾਲ਼ ਰੇਲ ਅਤੇ ਟਰੱਕਿੰਗ ‘ਤੇ ਵੀ ਵਾਧੂ ਅਸਰ ਪੈਣਾ ਹੀ ਪੈਣਾ ਹੈ। 2017 ‘ਚ ਇੰਟਰਨੈਸ਼ਲ ਇੰਟਰਮੋਡਲ ਭਾਵ ਇੱਕ ਦੇਸ਼ ਤੋਂ ਦੁਜੇ ਦੇਸ਼ ਨੂੰ ਜਾਂਦੇ ਸਮਾਨ ‘ਚ 5 % ਦਾ ਵਾਧਾ ਹੋਇਆ ਸੀ ਪਰ ਬਹੁਤ ਸਾਰੇ ਰੇਲਵੇ ਆਪਰੇਟਰ ਇਸ ਦੇ ਬਾਵਜੂਦ ਵੀ ਅੰਤਰਰਾਸ਼ਟਰੀ ਇੰਟਰਮੋਡਲ ਨੂੰ ਵਧਾਉਣ ਦਾ ਯਤਨ ਕਰ ਰਹੇ ਹਨ। ਸਮੁੱਚੇ ਕਾਰਗੋ ਦਾ 21 % ਹੋਣ ਕਰਕੇ ਇੰਟਰਮੋਡਲ, ਦੇਸ਼ ਦੀ ਤਰੱਕੀ ਲਈ ਅਤੀ ਜ਼ਰੁਰੀ ਹੈ।
ਆਓ ਇਹ ਆਸ ਰੱਖੀਏ ਕਿ ਇਸ ਟਰੇਡ ਜੰਗ ਅਤੇ ਟੈਕਸਾਂ ਦੇ ਬਾਵਜੂਦ ਸਮੁੱਚੀ ਅਮਰੀਕਨ ਅਰਥ ਅਵਸਥਾ ਮਜ਼ਬੂਤ ਰਹੇ। ਪਰ ਇਸ ਦੇ ਨਾਲ ਹੀ ਅਮਰੀਕਨ ਖ਼ਪਤਕਾਰ ਨੂੰ ਬਾਹਰੋਂ ਆਉਣ ਵਾਲ਼ੀਆਂ ਵਸਤਾਂ ‘ਤੇ ਵੱਧ ਖਰਚ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਪਰ ਜਦੋਂ ਕੀਮਤਾਂ ਵਧਣਗੀਆਂ ਤਾਂ ਮੁਦਰਾ ਸਫੀਤੀ ਵੀ ਵਧੇਗੀ। ਇਸ ਦਾ ਉਲਟਾ ਅਸਰ ਵੀ ਹੋਵੇਗਾ ਜਿਸ ਦਾ ਨੁਕਸਾਨ ਵਿਸ਼ਵ ਭਰ ਦੇ ਹੋਰਾਂ ਦੇਸ਼ਾਂ ਨੂੰ ਹੀ ਨਹੀਂ ਸਗੋਂ ਅਮਰੀਕਾ ਨੂੰ ਵੀ ਹੋਣਾ ਹੀ ਹੋਣਾ ਹੈ।
ਕਾਂਗਰਸ ਦੇ ਪਹਿਲੇ ਸੈਸ਼ਨ ਤੋਂ ਬਾਅਦ ਵਿਸ਼ਵ ਦੀ ਆਰਥਿਕਤਾ ‘ਚ ਬਹੁਤ ਵੱਡੀ ਤਬਦੀਲੀ ਆਈ ਹੈ। ਅੰਤਰ ਰਾਸ਼ਟਰੀ ਵਪਾਰ ‘ਚ ਨਵੀਆਂ ਮਾਰਕੀਟਾਂ ਸ਼ਾਮਲ ਹੋਈਆਂ ਹਨ ਅਤੇ ਤਕਨੀਕੀ ਵਾਧੇ ਦੇ ਨਾਲ਼ ਆਊਟਸੋਰਸਿੰਗ ਵੀ ਸ਼ੁਰੂ ਹੋਈ ਹੈ। ਵਿਸ਼ਵ ਟਰੇਡ ਆਰਗੇਨਾਈਜੇਸ਼ਨ ਨੂੰ ਆਸ ਹੈ ਕਿ ਵਿਸ਼ਵੀ ਵਪਾਰ 2018 ‘ਚ 4.4 ਰਹੇਗਾ ਜੋ 2017 ‘ਚ 4.7 ਸੀ। ਪਰ ਸਭ ਤੋਂ ਵਧੀਆ ਦਰ 2011 ‘ਚ ਰਹੀ।
ਇਸ ਸਭ ‘ਚ ਸਭ ਤੋਂ ਵੱਧ ਅਸਰ ਚੀਨ ਯੂਰਪੀਨ ਯੂਨੀਅਨ ਕਨੇਡਾ, ਮੈਕਸੀਕੋ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲ਼ੇ ਮਾਲ਼ ‘ਤੇ ਟੈਰਿਫ ਲੱਗਣ ਕਾਰਨ ਪਵੇਗਾ। ਵਿਸ਼ਵ ਦਾ ਸਭ ਤੋਂ ਵੱਡਾ ਦਰਾਮਦ ਕਰਨ ਵਾਲ਼ਾ ਦੇਸ਼ ਹੋਣ ਕਾਰਨ ਅਮਰੀਕਾ ਨੂੰ ਬਦਲੇ ਲਈ ਤਿਆਰ ਹੋਣ ਲਈ ਵਸਤਾਂ ਦੀਆਂ ਕੀਮਤਾਂ ‘ਚ ਫੇਰ ਬਦਲ ਕਰਨਾ ਪਵੇਗਾ।
ਪੈਸੇ ਦੀ ਸਥਿਤੀ ਤੋਂ ਬਿਨਾ ਕਾਂਗਰਸ ਨੇ ਟੈਰਿਫ ਐਕਟ 1789 ਬਣਾਇਆ ਸੀ। ਇਹ ਇਸ ਦੇ ਕਾਨੂੰਨ ਦਾ ਪਹਿਲਾ ਮਹੱਤਵਪੂਰਨ ਅੰਗ ਸੀ। ਇਸ ਨੇ ਆਪਣੀ ਫੈਡਰਲ ਸਰਕਾਰ ਲਈ ਆਮਦਨ ਦੇ ਸ੍ਰੋਤ ਪੈਦਾ ਕੀਤੇ। ਅਤੇ ਨਾਲ਼ ਹੀ ਅਮਰੀਕਨ ਕਾਰੋਬਾਰੀ ਤਾਣੇ ਬਾਣੇ ਦੀ ਸੁਰੱਖਿਆ ਜ਼ਕੀਨੀ ਬਣਾਈ। ਇਸ ਤੋਂ ਬਾਅਦ ਫਿਰ ਬਣਿਆ ਟੈਰਿਫ ਐੇਕਟ 1930, ਜਿਹੜਾ ਸਮੂਟ- ਹਾਲੇ ਐਕਟ ਦੇ ਨਾਂਅ ਨਾਲ਼ ਵੀ ਜਾਣਿਆ ਜਾਂਦਾ ਹੈ। ਇਸ ਨਾਲ਼ 1000 ਤੋਂ ਵੀ ਵੱਧ ਵਸਤਾਂ ‘ਤੇ ਡਿਉਟੀ ਵਧਾਈ ਗਈ। ਪਰ 1931 ਦੇ ਅੰਤ ‘ਚ ਬਹੁਤ ਸਾਰੇ ਦੇਸ਼ਾਂ ਨੇ ਇਸ ਵਿਰੋਧ ‘ਚ ਅਮਰੀਕਾ ਤੋਂ ਆਉਣ ਵਾਲ਼ੀਆਂ ਵਸਤਾਂ ‘ਤੇ ਵੀ ਡਿਉਟੀ ਵਧਾ ਦਿੱਤੀ। ਸਿੱਟਾ ਕੀ ਹੋਇਆ? ਅੰਤਰਰਾਸ਼ਟਰੀ ਵਪਾਰ ਦਾ ਲੈਣ ਦੇਣ ਬਿਲਕੁੱਲ ਹੀ ਜਾਂਦਾ ਲੱਗਾ ਅਤੇ ਇਸ ਕਾਰਨ ਗਰੇਟ ਡੀਪ੍ਰੈਸ਼ਨ ‘ਚ ਹੋਰ ਮੰਦਵਾੜਾ ਆ ਗਿਆ।
ਟਰੰਪ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਨਾਲ਼ ਟਰੱਕਿੰਗ, ਲੌਗਿਸਟਿਕ ਅਤੇ ਫਰੇਟ ਨੂੰ ਸੌਖਿਆਂ ਬਣਾਇਆ ਗਿਆ ਤਾਂ ਕਿ ਫਿਉਲ, ਵਹੀਕਲਾਂ ਦੀ ਮੁਰੰਮਤ ਅਤੇ ਡ੍ਰਾਈਵਰਾਂ ਦੇ ਵਧ ਰਹੇ ਖਰਚਿਆਂ ਦਾ ਮੁਕਾਬਲਾ ਕੀਤਾ ਜਾ ਸਕੇ। ਜੁਲਾਈ, ਅਗਸਤ ਅਤੇ ਅਕਤੂਬਰ ਦੇ ਅਨੁਮਾਨੇ ਖਰਚੇ ਅਗਸਤ 2017 ਦੇ ਟੀ ਈ ਯੂ ਦੇ ਦਰਾਮਦੀ 1.83 ਬਿਲੀਅਨ ਦੇ ਇੱਕ ਮਹੀਨੇ ਨਾਲ਼ੋ ਵੀ ਵਧ ਜਾਣਗੇ।
ਏਸ਼ੀਆ ਤੋਂ ਦਰਾਮਦ ਕੀਤੇ ਸਮਾਨ ‘ਚੋਂ ਬਹੁਤਾ ਦੋ ਬੰਦਰਗਾਹਾਂ ‘ਤੇ ਹੀ ਪਹੁੰਚਦਾ ਹੈ। ਚੀਨ ਦਾ ਬਹੁਤਾ ਸਮਾਨ ਪੋਰਟ ਆਫ ਲਾਸ ਏਂਜਲਜ਼ ‘ਤੇ ਹੀ ਆੳਂਦਾ ਹੈ। ਕੇਵਲ ਪਿਛਲੇ ਸਾਲ ਹੀ ਚੀਨ ਅਤੇ ਅਮਰੀਕਾ ਵਿਚਕਾਰ ਹੋਈ 145 ਮਿਲੀਅਨ ਦਰਾਮਦ ਬਰਾਮਦ ਇਸ ਬੰਦਰਗਾਹ ਰਾਹੀਂ ਹੀ ਹੋਈ ਸੀ। ਇਸ ਤਰ੍ਹਾਂ ਹੀ ਪੋਰਟ ਆਫ ਲੌਂਗ ਬੀਚ ਦਾ ਵੀ 90% ਪੂਰਬੀ ਏਸ਼ੀਆ ਅਤੇ ਚੀਨ ਦਾ ਕਾਰੋਬਾਰ ਇਸ ਬੰਦਰਗਾਹ ਰਾਹੀਂ ਹੀ ਹੁੰਦਾ ਹੈ। ਇਸ ਤਰ੍ਹਾਂ ਵਧੇ ਹੋਰ ਟੈਰਿਫ ਦੀਆਂ ਦਰਾਂ ਦਾ ਅਸਰ ਕੇਵਲ ‘ਤੇ ਕੇਵਲ ਅਮਰੀਕਾ ਦੀਆਂ ਪੱਛਮੀ ਬੰਦਰਗਾਹਾਂ ‘ਤੇ ਹੀ ਨਹੀਂ ਪੈਣਾ ਸਗੋਂ ਇਸ ਦਾ ਸੇਕ ਪੂਰਬੀ ਬੰਦਰਗਾਹਾਂ ਨੂੰ ਵੀ ਲੱਗਣਾ ਹੈ।
ਜੇ ਗੱਲ ਅਮਰੀਕਾ ਦੀ ਆਮਦਨੀ ਭਾਵ ਰੈਵੇਨਿਊ ਦੀ ਕਰੀਏ ਯੂਨੀਅਨ ਪੈਸੀਫਿਕ ਦੀ 13% ਆਮਦਨ ਉਹ ਹੈ ਜਿਹੜੀ ਚੀਨ ਨਾਲ਼ ਵਪਾਰ ਤੋਂ ਪ੍ਰਾਪਤ ਹੁੰਦੀ ਹੈ। ਇਸ ਲਈ ਬਹੁਤ ਸਾਰੇ ਲੋਕ ਇਹੀ ਚਾਹੁਣਗੇ ਕਿ ਇਹ ਵਪਾਰ ਚੱਲਦਾ ਰਹੇ ਕਿਉਂ ਕਿ ਇਸ ਨਾਲ਼ ਅਮਰੀਕਾ ਦੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ। ਹੁਣ ਜਦੋਂ ਅਮਰੀਕਾ ਆਪਣੇ ਗੁਆਂਢੀ ਦੇਸ਼ ਕਨੇਡਾ ਅਤੇ ਮੈਕਸੀਕੋ ਨਾਲ਼ ਸਮਝੌਤਿਆਂ ‘ਤੇ ਮੁੜ ਵਿਚਾਰ ਕਰ ਰਿਹਾ ਹੈ, ਸਾਡਾ ਇਹੀ ਕਹਿਣਾ ਹੈ ਕਿ ਇਸ ਤਰ੍ਹਾਂ ਕਰਦੇ ਸਮੇਂ ਸਮੁੱਚੀ ਮਾਰਕਿਟ ਨੂੰੰ ਵੀ ਧਿਆਨ ‘ਚ ਰੱਖਿਆ ਜਾਵੇ।
ਹੁਣ ਬਹੁਤ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਹਰ ਇੱਕ ਵੱਲੋਂ ਟੈਰਿਫ ਲਾਉਣ ਨਾਲ਼ ਵਪਾਰ ‘ਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ। ਇਸ ਤਰ੍ਹਾਂ ਕਰਨ ਸਮੇਂ ਦੂਜੇ ਦੇਸ਼ਾਂ ਨਾਲ ਹੀ ਮੁਕਾਬਲਾ ਨਹੀਂ ਹੋਵੇਗਾ ਸਗੋਂ ਅਮਰੀਕਾ ਦੇ ਰਿਜਨਾਂ ਦਾ ਆਪਸੀ ਮੁਕਾਬਲਾ ਵੀ ਹੋਣਾ ਹੈ। ਅਤੇ ਇਸ ਸਭ ‘ਚ ਸਪਲਾਈ ਕੜੀਆਂ ਦਾ ਕੌਮੀ ਟ੍ਰਾਂਸਪੋਰਟ ਅਤੇ ਵੇਅਰਹਾਊਸਿੰਗ ‘ਤੇ ਵੀ ਧਿਆਨ ਕੇਂਦਰਿਤ ਰਹੇਗਾ।

You may also like

Verified by MonsterInsights