ਬੈਟਰੀ ਨਾਲ ਚਲਣ ਵਾਲਾ ਨਵਾਂ HVACC ਸਿਸਟਮ ਹੁਣ ਕੈਸਕੇਡੀਆ ਟਰੱਕ ਮਾਡਲ ‘ਚ ਮਿਲਦਾ ਹੈ ਜਿਸ ਨੂੰ ਪਹਿਲਾਂ ਹੀ ਫੈਕਟਰੀ ‘ਚ ਲਾ ਦਿੱਤਾ ਜਾਂਦਾ ਹੈ। ਇਹ Freightliner Cascadia truck ਦੀ ਨਵੀਂ ਆਪਸ਼ਨ ਵਜੋਂ ਆ ਰਿਹਾ ਹੈ। ਜਦੋਂ ਟਰੱਕ ਪਾਰਕ ਕੀਤਾ ਹੋਵੇ ਤਾਂ ਇਹ ਸਿਸਟਮ ਕੈਬ ‘ਚ 10 ਘੰਟੇ ਤੱਕ ਕੂਲਿੰਗ ਜਾਂ 34 ਘੰਟੇ ਤੱਕ ਹੀਟਿੰਗ ਦੇ ਸਕਦਾ ਹੈ।
ਕੈਸਕੇਡੀਆ ਦੇ ਸਾਰੇ ਨਵੇਂ ਸਲੀਪਰ ਸਾਈਜ਼ ‘ਤੇ ਬੰਕ ਸਟਾਈਲ ‘ਚ ਮਿਲਣ ਵਾਲਾ ਇਹ ਬੈਟਰੀ ਨਾਲ ਚੱਲਣ ਵਾਲਾ ਸਿਸਟਮ ਸਾਰੇ ਅਮਿਸ਼ਨ ਨੂੰ ਘਟਾਉਂਦਾ ਹੈ, ਇਸ ਨਾਲ ਡਰਾਈਵਰਾਂ ਨੂੰ ਰਾਤ ਨੂੰ ਇੰਜਣ ਚਲਾਉਣ ਤੋਂ ਬਿਨਾਂ ਸਹੀ ਤੇ ਲੋੜੀਂਦਾ ਤਾਪਮਾਨ ਵੀ ਮਿਲਦਾ ਹੈ। ਨਾਲ਼ ਹੀ ਇੰਜਣ ਨੂੰ ਚਲਦਾ ਰੱਖਣ ਦੀ ਵੀ ਲੋੜ ਨਹੀਂ। ਹੇਠਲੇ ਆਊਟਲੈਟ ਰਾਹੀਂ ਹਵਾ ਦੇ ਵਧੇਰੇ ਆਉਣ ਨਾਲ ਡ੍ਰਾਈਵਰ ਨੂੰ ਅਰਾਮ ਮਿਲਦਾ ਹੈ। ਵੱਡੀ ਗੱਲ ਇਹ ਹੈ ਕਿ ਇਹ ਸਾਰਾ ਸਿਸਟਮ ਟਰੱਕ ਦੇ ਆਪਟੀਮਾਈਜ਼ਡ ਆਈਡਲ ਫੀਚਰ ਨਾਲ਼ ਜੁੜਿਆ ਹੋਇਆ ਹੈ।
ਇਸ ਸਿਸਟਮ ਦੇ ਸਾਰੇ ਹਿੱਸੇ ਠੀਕ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਤਾਂ ਇਸ ਤਰ੍ਹਾਂ ਦੇ ਹਨ ਕਿ ਉਨ੍ਹਾਂ ਕੋਲ ਜਾਣ ਤੋਂ ਬਿਨਾ ਹੀ ਠੀਕ ਕੀਤਾ ਜਾ ਸਕਦਾ ਹੈ। 60” ਅਤੇ 72” ਸਲੀਪਰਾਂ ‘ਚ ਬੈਟਰੀ ਪਾਵਰਡ ਐਚ ਵੀ ਏ ਸੀ ਦਾ ਨਵਾਂ ਸਿਸਟਮ ਤਾਂ ਕੈਬ ਦੀ ਵਾਰਡਰੋਬ ਕੈਬਨਿਟ ਦੇ ਹੇਠਾਂ ਹੀ ਹੈ। ਇਸ ਤਰ੍ਹਾਂ ਬੈਗੇਜ ਕੰਪਾਰਟਮੈਂਟ ਦਾ ਥਾਂ ਬਚਿਆ ਰਹਿੰਦਾ ਹੈ।
ਬੈਟਰੀ ਰਾਹੀਂ ਚਲਾਇਆ ਜਾ ਰਿਹਾ ਪਾਵਰਡ ਐਚ ਵੀ ਏ ਸੀ ਸਿਸਟਮ ‘ਚ ਦੋਹਰਾ ਈਵੈਪੋਰੇਟਰ ਡਿਜ਼ਾਇਨ ਹੈ। ਜਿਸ ‘ਚ ਕੰਪਰੈਸਰ ਕੇਵਲ ਪਾਰਕਡ ਮੋਡ ‘ਚ ਹੀ ਚੱਲਦਾ ਹੈ। ਜਿਸ ਨਾਲ਼ ਇਸ ‘ਤੇ ਵਧੇਰੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਸਾਰਾ ਸਿਸਟਮ ਵਹੀਕਲ ਦੀ ਪਾਵਰ ਨਾਲ਼ ਸਬੰਧਤ ਹੈ, ਜਿਸ ਕਰਕੇ ਇੰਜਣ ਨੂੰ ਸਟਾਰਟ ਕਰਨ ਦੀ ਸ਼ਕਤੀ ਵੀ ਬਰਕਰਾਰ ਰਹਿੰਦੀ ਹੈ।
ਇਸ ਸਬੰਧੀ ਫਰੇਟਲਾਈਨਰ ਟਰੱਕਸ ਅਤੇ ਡੈਟਰਾਇਟ ਕੰਪਨੈਂਟਸ ਮਾਰਕੀਟਿੰਗ ਡਾਇਰੈਕਟਰ ਕੈਲੀ ਗਿਡੇਰਟ ਦਾ ਕਹਿਣਾ ਹੈ ਕਿ ਨਵੇਂ ਕੈਸਕੇਡੀਆ ਨੂੰ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਜਿਸ ਨਾਲ ਡ੍ਰਾਈਵਿੰਗ ਕਰਦੇ ਅਤੇ ਨਾ ਕਰਦੇ, ਦੋਨੋਂ ਵੇਲੇ ਡ੍ਰਾਈਵਰ ਲਈ ਵਧੀਆ ਅਤੇ ਅਰਾਮਦੇਹ ਮਾਹੌਲ ਬਣਿਆ ਰਹੇ। ਹੁਣ ਇਹ ਆਰਡਰ ਕਰਨ ‘ਤੇ ਮਿਲ ਸਕੇਗਾ।
1.7K