Home Featured ਬਿਡੇਨ ਨੇ ਪ੍ਰਾਈਵੇਟ ਸੈਕਟਰ ਵਿੱਚ ਕਰਮਚਾਰੀਆਂ ਦੇ ਟੀਕਾਕਰਣ ਨੂੰ ਕੀਤਾ ਲਾਜ਼ਮੀ

ਬਿਡੇਨ ਨੇ ਪ੍ਰਾਈਵੇਟ ਸੈਕਟਰ ਵਿੱਚ ਕਰਮਚਾਰੀਆਂ ਦੇ ਟੀਕਾਕਰਣ ਨੂੰ ਕੀਤਾ ਲਾਜ਼ਮੀ

by Punjabi Trucking

ਯੂ.ਐਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਵੱਲੋਂ ਫਾਈਜ਼ਰ-ਬਾਇਓਨਟੇਕ ਕੋਵਿਡ -19 ਟੀਕੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਮਰੀਕੀ ਕੰਪਨੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਆਪਣੇ ਕਰਮਚਾਰੀਆਂ ਲਈ ਟੀਕਾਕਰਣ ਨੂੰ ਲਾਜ਼ਮੀ ਕਰਨ। 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਇਸ ਨੂੰ ਲਗਵਾ ਸਕਦੇ ਹਨ।

ਇਹ ਪਹਿਲਾ ਕੋਵਿਡ ਟੀਕਾ ਹੈ ਜਿਸਨੂੰ ਐਫ.ਡੀ.ਏ. ਨੇ ਪੂਰੀ ਤਰ੍ਹਾਂ ਮਨਜ਼ੂਰੀ ਦਿੱਤੀ ਹੈ। ਪਹਿਲਾਂ ਇਹ ਫਾਈਜ਼ਰ ਟੀਕਾ ਕੇਵਲ ਐਮਰਜੈਂਸੀ ਉਪਯੋਗ ਲਈ ਹੀ ਵਰਤਿਆ ਜਾਂਦਾ ਸੀ ਪਰ ਹੁਣ ਇਸ ਨੂੰ 2 ਵਾਰ ਉਪਯੋਗ ਕਰਨ ਦੀ ਮਨਜ਼ੂਰੀ ਮਿਲ ਚੁੱਕੀ ਹੈ। ਮਾਡਰਨਾ ਅਤੇ ਜੌਨਸਨ ਐਂਡ ਜਾਨਸਨ ਦੋਵਾਂ ਟੀਕਿਆਂ ਦੀ ਪੂਰੀ ਮਨਜ਼ੂਰੀ ਨੂੰ ਅਜੇ ਹਫ਼ਤਾ ਹੋਰ ਲਗ ਸਕਦਾ ਹੈ।

ਰਾਸ਼ਟਰਪਤੀ ਬਿਡੇਨ ਨੇ ਕਿਹਾ, “ਮੈਂ ਪ੍ਰਾਈਵੇਟ ਸੈਕਟਰ ਦੀਆਂ ਹੋਰ ਕੰਪਨੀਆਂ ਨੂੰ ਟੀਕਾਕਰਣ ਦੀਆਂ ਜ਼ਰੂਰਤਾਂ ਨੂੰ ਵਧਾਉਣ ਲਈ ਕਹਿ ਰਿਹਾ ਹਾਂ ਤਾਂ ਜੋ ਉਹ ਲੱਖਾਂ ਲੋਕਾਂ ਤੱਕ ਪਹੁੰਚ ਸਕਣ।”

ਕੋਵਿਡ ਤੋਂ ਬਾਅਦ ਉਸ ਦੇ ਇਕ ਨਵੇਂ ਰੂਪ, ” ਡੈਲਟਾ ਵੇਰੀਐਂਟ ” ਕਾਰਨ ਯੂ.ਐਸ. ਵਿੱਚ ਇਸ ਬਿਮਾਰੀ ਵਿੱਚ ਕਾਫ਼ੀ ਵਾਧਾ ਵੇਖਣ ਨੂੰ ਮਿਲਿਆ ਜਿਸ ਨਾਲ ਹਸਪਤਾਲ ਫਿਰ ਤੋਂ ਭਰ ਗਏ ਅਤੇ ਇਹ ਸਮੱਸਿਆ ਉਹਨਾਂ ਇਲਾਕਿਆਂ ਵਿੱਚ ਜ਼ਿਆਦਾ ਆਈ ਜਿੱਥੇ ਲੋਕ ਟੀਕਾਕਰਣ ਤੋਂ ਸੰਕੋਚ ਕਰ ਰਹੇ ਸਨ। ਹਾਲ ਹੀ ਦੇ ਕੁੱਝ ਮਹੀਨਿਆਂ ਵਿੱਚ ਕੋਵਿਡ ਨਾਲ ਹਸਪਤਾਲ ਵਿੱਚ ਦਾਖ਼ਲ ਹੋਏ 97% ਲੋਕਾਂ ਦਾ ਅਜੇ ਤੱਕ ਟੀਕਾਕਰਣ ਨਹੀਂ ਕੀਤਾ ਗਿਆ ਹੈ।

ਯੂ.ਐਸ. ਵਿੱਚ 20 ਅਗਸਤ ਨੂੰ 319,000 ਨਵੇਂ ਕੇਸ ਆਏ ਜਿਨ੍ਹਾਂ ਵਿੱਚੋਂ ਪ੍ਰਤੀ ਦਿਨ ਲਗਭਗ 1,000 ਮੌਤਾਂ ਹੋਈਆਂ ਸਨ। 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲਗਭਗ 60% ਅਮਰੀਕੀਆਂ ਦਾ ਪੂਰੀ ਤਰ੍ਹਾਂ ਟੀਕਾਕਰਣ ਹੋ ਚੁੱਕਾ ਹੈ ਅਤੇ 70% ਤੋਂ ਜ਼ਿਆਦਾ ਅਮਰੀਕੀਆਂ ਨੇ ਆਪਣਾ ਪਹਿਲਾ ਟੀਕਾ ਲਗਵਾ ਲਿਆ ਹੈ।

ਫੈਡਰਲ ਅਧਿਕਾਰੀ, ਆਰਥਿਕ ਸੁਧਾਰ ਬਾਰੇ ਸੋਚਦੇ ਹੋਏ, ਇਹ ਉਮੀਦ ਕਰ ਰਹੇ ਹਨ ਕਿ ਹੁਣ ਐਫ.ਡੀ.ਏ. ਵੱਲੋਂ ਪੂਰੀ ਮਨਜ਼ੂਰੀ ਮਿਲਣ ਤੋਂ ਬਾਅਦ ਵਧੇਰੇ ਅਮਰੀਕੀ ਟੀਕਾਕਰਣ ਕਰਾਉਣਗੇ। 23 ਅਗਸਤ ਨੂੰ ਯੂ.ਐਸ. ਫੌਜ ਨੇ ਇਹ ਘੋਸ਼ਣਾ ਕੀਤੀ ਕਿ ਸਾਰੇ ਅਧਿਕਾਰੀਆਂ ਲਈ ਟੀਕਾਕਰਣ ਕਰਾਉਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਖੇਡਾਂ ਅਤੇ ਮਨੋਰੰਜਨ ਸਥਾਨਾਂ ਅੰਦਰ ਜਾਣ ਲਈ ਵੀ ਟੀਕਾਕਰਣ ਦੇ ਸਬੂਤ ਦੀ ਮੰਗ ਕੀਤੀ ਜਾਂਦੀ ਹੈ।

ਜੋ ਬਿਡੇਨ ਨੇ ਕਿਹਾ, “ਜੇਕਰ ਤੁਸੀਂ ਉਹਨਾਂ ਲੱਖਾਂ ਅਮਰੀਕੀਆਂ ਵਿੱਚ ਆਉਂਦੇ ਹੋ ਜੋ ਇਹ ਕਹਿੰਦੇ ਸਨ ਕਿ ਜਦੋਂ ਤਕ ਇਸ ਨੂੰ ਪੂਰੀ ਤਰ੍ਹਾਂ ਮਨਜ਼ੂਰੀ ਨਹੀਂ ਮਿਲ ਜਾਂਦੀ ਉਹ ਟੀਕਾਕਰਣ ਨਹੀਂ ਕਰਾਉਣਗੇ ਤਾਂ ਹੁਣ ਉਹ ਮਨਜ਼ੂਰੀ ਮਿਲ ਗਈ ਹੈ। ਅੱਜ ਹੀ ਜਾ ਕੇ ਆਪਣਾ ਟੀਕਾਕਰਣ ਕਰਵਾਓ।”

ਹੁਣ ਦੇਸ਼ ਭਰ ਵਿੱਚ ਸਕੂਲ ਖੁੱਲ ਰਹੇ ਹਨ ਅਤੇ ਬੱਚਿਆਂ ਦੀ ਸੁਰੱਖਿਆ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ 16 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਟੀਕਾਕਰਨ ਕਰਾਉਣ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀ.ਡੀ.ਸੀ) ਦੀ ਸਿਫਾਰਸ਼ ਬਾਰੇ ਗੱਲ ਕਰਦਿਆਂ ਬਿਡੇਨ ਨੇ ਕਿਹਾ ਕਿ ਸਾਰੇ ਬੱਚੇ ਸਕੂਲ ਵਿੱਚ ਮਾਸਕ ਜ਼ਰੂਰ ਪਾ ਕੇ ਰੱਖਣ।

ਬਿਡੇਨ ਨੇ ਇਹ ਵੀ ਘੋਸ਼ਣਾ ਕੀਤੀ ਕਿ ਸਤੰਬਰ ਦੇ ਅਰੰਭ ਵਿੱਚ ਸ਼ੁਰੂ ਹੋਣ ਵਾਲੇ ਇਸ ਟੀਕਾਕਰਣ ਦੌਰਾਨ, ਸਭ ਤੋਂ ਕਮਜ਼ੋਰ ਅਮਰੀਕੀਆਂ ਨੂੰ ਉਨ੍ਹਾਂ ਦੇ ਦੂਜੇ ਸ਼ਾਟ ਦੇ ਲਗਭਗ ਅੱਠ ਮਹੀਨਿਆਂ ਬਾਅਦ ਇੱਕ ਬੂਸਟਰ ਸ਼ਾਟ ਪ੍ਰਾਪਤ ਕਰਨਾ ਚਾਹੀਦਾ ਹੈ।

You may also like

Leave a Comment

Verified by MonsterInsights