Home Press Release ਰਿਪਬਲਿਕਨ ਵੀ.ਐਮ.ਟੀ ਟੈਕਸ ਦੇ ਪੱਖ ਵਿੱਚ ਹਨ ਜਦ ਕਿ ਡੈਮੋਕਰੇਟਸ ਕਾਰਪੋਰੇਟ ਟੈਕਸ ਵਧਾਉਣ ਦੀ ਮੰਗ ਕਰਦੇ ਹਨ

ਰਿਪਬਲਿਕਨ ਵੀ.ਐਮ.ਟੀ ਟੈਕਸ ਦੇ ਪੱਖ ਵਿੱਚ ਹਨ ਜਦ ਕਿ ਡੈਮੋਕਰੇਟਸ ਕਾਰਪੋਰੇਟ ਟੈਕਸ ਵਧਾਉਣ ਦੀ ਮੰਗ ਕਰਦੇ ਹਨ

by Punjabi Trucking

ਦੇਸ਼ ਦੀਆਂ ਦੋ ਰਾਜਨੀਤਿਕ ਪਾਰਟੀਆਂ ਵਿੱਚ ਆਮ ਤੌਰ `ਤੇ ਆਉਣ ਵਾਲੀਆਂ ਰੁਕਾਵਟਾਂ ਦੇ ਉਲਟ, ਰਿਪਬਲਿਕਨ ਨਵੇਂ ਵਾਹਨ-ਮੀਲ-ਟਰੈਵਲ (ਵੀ.ਐਮ.ਟੀ) ਟੈਕਸ ਦੇ ਹੱਕ ਵਿੱਚ ਹਨ ਜਦ ਕਿ “ਟੈਕਸ ਅਤੇ ਖਰਚੇ” ਪਾਰਟੀ ਵਜੋਂ ਜਾਣੇ ਜਾਨ ਵਾਲੇ, ਡੈਮੋਕ੍ਰੇਟਸ, ਜਦੋਂ ਨਵੀਂਆਂ ਸੜਕਾਂ, ਪੁਲਾਂ ਅਤੇ ਹੋਰ ਰਾਜਮਾਰਗਾਂ ਦੇ ਨਿਰਮਾਣ ਲਈ ਪੈਸੇ ਦੇਣ ਦੀ ਗੱਲ ਆਓਂਦੀ ਹੈ ਤਾਂ ਇਸ ਟੈਕਸ ਦੀ ਨਿੰਦਾ ਕਰਦੇ ਹਨ।

ਇਸ ਦੀ ਬਜਾਏ, ਰਾਸ਼ਟਰਪਤੀ ਜੋ ਬਿਡੇਨ ਦੀ ਅਗਵਾਈ ਵਾਲੇ ਡੈਮੋਕਰੇਟਸ, ਇਹ ਮੰਨਦੇ ਹਨ ਕਿ ਵੀ.ਐਮ.ਟੀ ਟੈਕਸ ਇੱਕ ਦੁਖਦਾਈ ਟੈਕਸ ਸਾਬਿਤ ਹੋਵੇਗਾ ਜਿਸ ਨਾਲ ਮੱਧ ਅਤੇ ਮਜ਼ਦੂਰ-ਵਰਗ ਦੇ ਪਰਿਵਾਰਾਂ ਨੂੰ ਨੁਕਸਾਨ ਪਹੁੰਚੇਗਾ। ਹਾਲ ਹੀ ਵਿੱਚ ਇੱਕ ਟਵਿੱਟਰ ਪੋਸਟ ਰਾਹੀਂ ਜੋ ਬਿਡੇਨ ਨੇ ਲਿਖਿਆ, ” ਜਦੋਂ ਅਮਰੀਕੀ ਜੌਬਜ਼ ਪਲਾਨ ਦੀ ਗੱਲ ਆਉਂਦੀ ਹੈ ਤਾਂ ਮੈਂ ਰਿਪਬਲੀਕਨਜ਼ ਲਈ ਉਸ ਤੇ ਸਖਤ ਮਿਹਨਤ ਕਰਦਾ ਹਾਂ ਪਰ ਮੈਂ ਇਸਦਾ ਭੁਗਤਾਨ ਕਰਨ ਲਈ $400,000 ਪ੍ਰਤੀ ਸਾਲ ਜਾਂ ਇਸ ਤੋਂ ਘੱਟ ਪੈਸੇ ਕਮਾਉਣ ਵਾਲੇ ਅਮਰੀਕੀਆਂਤੇ ਟੈਕਸ ਵਧਾਉਣ ਤੋਂ ਇਨਕਾਰ ਕਰਦਾ ਹਾਂ। ਬਹੁੱਤ ਲੰਬੇ ਸਮੇਂ ਤੋਂ ਅਮੀਰ ਲੋਕਾਂ ਅਤੇ ਕਾਰਪੋਰੇਸ਼ਨਾਂ ਨੇ ਇਸ ਵਿੱਚ ਆਪਣਾ ਬਣਦਾ ਹਿੱਸਾ ਨਹੀਂ ਦਿੱਤਾ।

ਆਪਣੇ ਬੁਨਿਆਦੀ ਢਾਂਚੇ ਦੇ ਭੁਗਤਾਨ ਲਈ ਬਿਡੇਨ ਨੇ ਇਸ ਸਮੇਂ ਚੱਲ ਰਹੇ 21% ਦੇ ਟੈਕਸ ਰੇਟ ਨੂੰ ਵਧਾ ਕੇ 28% ਕਰਨ ਦਾ ਪ੍ਰਸਤਾਵ ਰੱਖਿਆ ਹੈ ਜੋ ਕਿ 2017 ਦੀ ਟੈਕਸ ਕਟੌਤੀ ਤੋਂ ਪਹਿਲਾਂ 35% ਸੀ। ਰਿਪਬਲੀਕਨ ਅਜਿਹੇ ਵਾਧੇ ਦਾ ਵਿਰੋਧ ਕਰਦੇ ਹਨ। ਬਿਡੇਨ ਨੇ ਪਹਿਲਾਂ ਆਪਣੀ ਯੋਜਨਾ `ਤੇ 2.3 ਟ੍ਰਿਲੀਅਨ ਡਾਲਰ ਦੀ ਕੀਮਤ ਦਾ ਟੈਗ ਲਗਾਇਆ ਸੀ ਪਰ ਫਿਰ ਇਸ ਰਕਮ ਨੂੰ ਘਟਾ ਕੇ 1.7 ਟ੍ਰਿਲੀਅਨ ਡਾਲਰ ਕਰ ਦਿੱਤਾ।

ਮਿਟ ਰੋਮਨੀ (ਆਰ-ਉਟਾਹ) ਅਤੇ ਜੋ ਮੰਚਿਨ (ਡੀ-ਵੈਸਟ ਵਰਜੀਨੀਆ) ਦੀ ਅਗਵਾਈ ਵਾਲੇ ਸੈਨੇਟਰਾਂ ਦੇ ਇੱਕ ਦੋ-ਪੱਖੀ ਸਮੂਹ ਨੇ ਅੱਠ ਸਾਲਾਂ ਵਿੱਚ 1.2 ਟ੍ਰਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ। ਇੱਕ ਵਿਚਾਰ ਇਹ ਵੀ ਦਿੱਤਾ ਗਿਆ ਕਿ ਮਹਿੰਗਾਈ ਦਾ ਅੰਦਾਜ਼ਾ ਲਗਾਉਣ ਲਈ ਗੈਸ ਟੈਕਸ ਦੀ ਵਰਤੋਂ ਕੀਤੀ ਜਾਵੇ ਹਾਲਾਂਕਿ ਰੋਮਨੀ ਨੇ ਕਿਹਾ ਕਿ ਇਸ ਨਾਲ ਪੈਸਾ ਇਕੱਠੇ ਕਰਨ ਵਿੱਚ ਕੋਈ ਫਾਇਦਾ ਨਹੀਂ ਹੋਵੇਗਾ

ਇਲੈਕਟ੍ਰਿਕ ਕਾਰਾਂ ਦੇ ਆਉਣ ਤੋਂ ਬਾਅਦ, ਪਿੱਛਲੇ ਕੁੱਝ ਸਾਲਾਂ ਵਿੱਚ ਫਿਊਲ ਟੈਕਸ ਵਿੱਚ ਕਮੀ ਆਈ ਹੈ, ਜਿਸ ਨਾਲ ਕਾਨੂੰਨ ਬਣਾਉਣ ਵਾਲੇ ਹੁਣ ਆਮਦਨੀ ਲਈ ਦੂਜੇ ਤਰੀਕੇ ਲੱਭ ਰਹੇ ਹਨ। ਹਾਲ ਹੀ ਵਿੱਚ, ਸੇਨ ਜੌਨ ਕੌਰਨਿਨ (ਆਰ-ਟੈਕਸਾਸ) ਨੇ ਭਾਰੀ ਟਰੱਕਾਂ ਉੱਤੇ 25 ਪ੍ਰਤੀਸ਼ਤ ਪ੍ਰਤੀ ਮੀਲ ਟੈਕਸ ਲਗਾਉਣ ਦਾ ਪ੍ਰਸਤਾਵ ਰੱਖਿਆ ਸੀ। ਫਿਊਲ ਟੈਕਸ ਕਾਰਨ ਦੇਸ਼ ਦੇ ਹਾਈਵੇ ਫੰਡ ਵਿੱਚ 34 ਬਿਲੀਅਨ ਡਾਲਰ ਦਾ ਵਾਧਾ ਹੋਇਆ। ਬਦਕਿਸਮਤੀ ਨਾਲ, ਹੁਣ ਇਕ ਸਾਲ ਵਿੱਚ, ਹਾਈਵੇ ਅਤੇ ਜਨਤਕ ਆਵਾਜਾਈ `ਤੇ, 50 ਬਿਲੀਅਨ ਡਾਲਰ ਤੋਂ ਵੱਧ ਫ਼ੈਡਰਲ ਖਰਚਾ ਹੁੰਦਾ ਹੈ।

ਬੀਤੇ ਸਮੇਂ ਵਿੱਚ ਵਧਾਏ ਗਏ ਟੈਕਸਾਂ ਦਾ ਵਿਰੋਧ ਕਰਨ ਵਾਲੇ ਰਿਪਬਲਿਕਨ ਹੁਣ ਕਿਸੇ ਵੀ ਤਰ੍ਹਾਂ ਨਾਲ ਟੈਕਸਾਂ ਨੂੰ ਵਧਾਉਣ ਲਈ ਰਾਜ਼ੀ ਹਨ। ਰਿਪਬਲਿਕਨ ਸੈਮ ਗਰੋਵਜ਼ (ਆਰ-ਮਿਸੂਰੀ) ਹਾਲਾਂਕਿ, ਮੰਨਦਾ ਹੈ ਕਿ ਵੀ.ਐਮ.ਟੀ. ਨੂੰ ਵਾਹਨਾਂ ਨਾਲ ਬੜੀ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ।

ਡੈਮੋਕਰੇਟਸ ਦਾ ਕਹਿਣਾ ਹੈ ਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਅਜਿਹੀਆਂ ਕਾਰਪੋਰੇਸ਼ਨਾਂ ਜੋ ਕਈ ਸਾਲਾਂ ਤੋਂ ਵੱਖ ਵੱਖ ਤਰੀਕਿਆਂ ਨਾਲ ਟੈਕਸ `ਤੋਂ ਬੱਚ ਰਹੀਆਂ ਸਨ, ਹੁਣ ਉਹ ਦੇਸ਼ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਆਪਣਾ ਯੋਗਦਾਨ ਪਾਉਣ।

ਸੈਨੇਟ ਦੀ ਵਿੱਤ ਕਮੇਟੀ ਦੇ ਚੇਅਰਮੈਨ, ਰੋਨ ਵਾਇਡਨ (ਡੀ-ਓਰੇਗਨ) ਨੇ ਮਈ ਵਿੱਚ ਫੰਡਿੰਗ ਸੰਬੰਧੀ ਇੱਕ ਪੈਨਲ ਦੀ ਸੁਣਵਾਈ ਦੌਰਾਨ ਕਿਹਾ, “ਮੇਰਾ ਕਹਿਣਾ ਇਹ ਹੈ ਕਿ ਮੈਗਾ-ਕਾਰਪੋਰੇਸ਼ਨਾਂ ਇਸ ਵਿੱਚ ਕੋਈ ਯੋਗਦਾਨ ਨਹੀਂ ਪਾਉਣਗੀਆਂ ਜਿਸ ਕਾਰਨ ਮੱਧ-ਸ਼੍ਰੇਣੀ ਕਰਮਚਾਰੀਆਂ ਨੂੰ ਇਸ ਦਾ ਭੁਗਤਾਨ ਕਰਨਾ ਪਵੇਗਾ ਅਤੇ ਇਹ ਇੱਕ ਸਹੀ ਫ਼ੈਸਲਾ ਨਹੀਂ ਹੈ।

ਐਫ.ਏ.ਐਸ.ਟੀ. ਐਕਟ ਵਿੱਚ ਬਦਲਾਵ ਲਿਆਉਣ ਲਈ ਡੈਮੋਕਰੇਟਸ ਨੇ ਹਾਊਸ ਆਫ ਡੈਮੋਕਰੇਟਸ ਵਿੱਚ 547 ਬਿਲੀਅਨ ਡਾਲਰ ਦਾ ਇਕ ਬਿੱਲ ਪੇਸ਼ ਕੀਤਾ। ਇਹ ਪਿਛਲੇ ਸਾਲ ਉਨ੍ਹਾਂ ਦੁਆਰਾ ਮਨਜ਼ੂਰ ਕੀਤੇ ਗਏ ਬਿੱਲ, ਜਿਸ ਨੂੰ ਕਦੇ ਸੈਨੇਟ ਦੀ ਵੋਟ ਨਹੀਂ ਮਿਲੀ, ਨਾਲੋਂ 50 ਬਿਲੀਅਨ ਡਾਲਰ ਵੱਧ ਹੈ। ਰਿਪਬਲਿਕਨ ਨੇ ਇਸ ਲਈ 400 ਬਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਹੈ। ਉਮੀਦ ਹੈ ਕਿ ਇਹ ਹਾਈਵੇ ਫੰਡਿੰਗ ਦੇਸ਼ ਦੇ ਕੁੱਲ ਬੁਨਿਆਦੀ ਢਾਂਚੇ ਦਾ ਇੱਕ ਹਿੱਸਾ ਬਣੇਗੀ।

You may also like

Leave a Comment

Verified by MonsterInsights